ਯਾਦ ਆਈ ਗੱਲ ਟਾਲੀ ਹੋਈ

ਯਾਦ ਆਈ ਗੱਲ ਟਾਲੀ ਹੋਈ
ਸਾਡੀ ਕੁੰਡ ਜਦ ਖ਼ਾਲੀ ਹੋਈ

ਕਿਨੂੰ ਕਿਵੇਂ ਦੱਸੀਏ ਬੀਬਾ
ਸਾਥੋਂ ਨਹੀਂ ਰਖਵਾਲੀ ਹੋਈ

ਆਖ਼ਿਰ ਕੈਂਸਰ ਬਣ ਗਈ ਏ
ਪੇੜ ਪੁਰਾਣੀ ਪਾਲ਼ੀ ਹੋਈ

ਸਾਢੇ ਨਾਵੇਂ ਨਹੀਂ ਲੱਗੀ
ਇਕ ਜਾਗੀਰ ਸੰਭਾਲੀ ਹੋਈ

ਅੱਖ ਮਿਲਾ ਕੇ ਲੰਘੀ ਕੋਲੋਂ
ਸੂਰਤ ਵੇਖੀ ਭਾਲੀ ਹੋਈ