ਜੋ ਕਰਨਾ ਐਂ ਸੋਚੋ ਰਾਹੇ ਪੇ ਜਾਓ

ਜੋ ਕਰਨਾ ਐਂ ਸੋਚੋ ਰਾਹੇ ਪੇ ਜਾਓ
ਏ ਨਾ ਹੋਵੇ ਰਾਵਾਂ ਵਿਚ ਈ ਰਹਿ ਜਾਓ

ਗ਼ਮ ਦਾ ਹਿੱਸਾ ਅਪਣਾ ਅਪਣਾ ਚੁੱਕੋ ਤੇ
ਜਿਹਦੇ ਹਿੱਸੇ ਜੋ ਆਂਦਾ ਏ ਸੂਹਾ ਜਾਓ

ਅੱਖਾਂ ਵਿਚ ਸੈਲਾਬ ਏ ਉੱਚੇ ਦਰਜੇ ਦਾ
ਇਹ ਸੁਫ਼ਨੇ ਮਹਿਫ਼ੂਜ਼ ਜਗ੍ਹਾ ਤੇ ਲੈ ਜਾਓ

ਜਾਂਦਾ ਬੰਦਾ ਮਾਰ ਕੇ ਆਖਣ ਪਿਛਲੀਆਂ ਨੂੰ
ਏ ਇਮਦਾਦੀ ਚੈੱਕ ਫੜੋ ਤੇ ਬਹਿ ਜਾਓ

ਜੇ ਇਹ ਦੁਨੀਆ ਬਹੁਤ ਸਿਆਣੀ ਹੋ ਗਈ ਏ
ਐਂਜ ਕਰੋ ਫ਼ਿਰ ਮੀਨੋ ਪਾਗਲ ਕਹਿ ਜਾਓ