ਦਿਲ ਦੇ ਬਲੌਰ ਚੋਂ ਬੜੇ ਨਿਕਲਣਗੇ ਰੰਗ ਹੋਰ

ਦਿਲ ਦੇ ਬਲੌਰ ਚੋਂ ਬੜੇ ਨਿਕਲਣਗੇ ਰੰਗ ਹੋਰ
ਅੰਬਰ ਚ ਅੱਡੀ ਜਾਣ ਦੇ ਆਪਣੀ ਪਤੰਗ ਹੋਰ

ਜਿੱਤ ਕੇ ਮੁੜਨ ਦਾ ਜਸ਼ਨ ਹਨ ਕਿਥੋਂ ਮਨਾਈਂਗਾ
ਘਰ ਵਿਚ ਵੀ ਤੋਂ ਉਡੀਕਦੀ ਦੇਖੀਂਗਾ ਜੰਗ ਹੋਰ

ਯਾਦਾਂ ਦੇ ਜ਼ਹਿਰੀ ਨਾਗ ਤੋਂ ਸੁੱਤੇ ਹੀ ਰਹਿਣ ਦੇ
ਜਾਗੇ ਤਾਂ ਉਸੇ ਜ਼ਖ਼ਮ ਤੇ ਮਾਰਨਗੇ ਡੰਗ ਹੋਰ

ਖ਼ੰਜਰ ਕਿਸੇ ਦੇ ਖ਼ੂਨ ਵਿਚ ਡੋਬਣ ਦੀ ਲੋੜ ਕੀ
ਚਰਚਾ ਚ ਹਨ ਤਾਂ ਬਹੁਤ ਨੇਂ ਮਾਰਨ ਦੇ ਢੰਗ ਹੋਰ

ਪੱਥਰਾਂ ਦੀ ਮਾਰ ਨਾਲ਼ ਇਹ ਲਹਿਰਾਂ ਨਾ ਮੁਰਦਿਆਂ
ਉਠਦੀ ਹੈ ਹਰ ਤਰੰਗ ਦੇ ਪਿੱਛੇ ਤਰੰਗ ਹੋਰ