ਹੋਰ ਥਾਂ ਡਿੱਗੀ ਹੈ ਬਿਜਲੀ, ਹਾਦਸਾ ਤਾਂ ਦੂਰ ਹੋਇਆ

ਹੋਰ ਥਾਂ ਡਿੱਗੀ ਹੈ ਬਿਜਲੀ, ਹਾਦਸਾ ਤਾਂ ਦੂਰ ਹੋਇਆ
ਪਰ ਮੇਰੇ ਅੰਦਰ ਵੀ ਕਿੰਨਾ ਕੁੱਝ ਹੈ ਚੁੱਕਣਾ ਚੂਰ ਹੋਇਆ

ਖ਼ੁਦ ਨੂੰ ਧੋਕਾ ਦੇ ਕੇ ਵੀ ਮੈਂ ਬਚ ਨਹੀਂ ਸਕਦਾ ਸੀ ਨਾਂ ਹੀ
ਸਿਰ ਲੁਕੋਣਾ ਰੇਤ ਵਿਚ ਮੈਨੂੰ ਨਹੀਂ ਮਨਜ਼ੂਰ ਹੋਇਆ

ਰਾਤ ਇੱਕ ਐਸੀ ਵੀ ਆਈ ਸੀ ਕਿ ਮੈਂ ਰੋ ਵੀ ਨਾ ਸਕਿਆ
ਬਰਫ਼ ਸੀ ਖ਼ਵਾਬਾਂ ਚ ਪਰ ਇਹ ਜਿਸਮ ਸੀ ਤੰਦੂਰ ਹੋਇਆ

ਤੂੰ ਉਦੋਂ ਕਿੱਥੇ ਸੀ ਜਦੋਂ ਮੇਰਾ ਦਿਲ ਸੀ ਫੁੱਲ ਵਰਗਾ
ਤੂੰ ਉਦੋਂ ਆਏਂ ਜਦੋਂ ਇਹ ਮਹਿਕਦਾ ਹੋ ਯਾਹ

ਵੇਚਣੇ ਦੇਵੇ ਅਤੇ ਇਤਰਾਜ਼ ਕਰਨਾ ਰੌਸ਼ਨੀ ਤੇ
ਰਾਤ ਦੇ ਸੌਦਾਗਰਾਂ ਦਾ ਇਹ ਵੀ ਕੀ ਦਸਤੂਰ ਹੋਇਆ