ਸੁਣੀਆਂ ਖ਼ੁਦੀ ਤੋਂ ਬੇ ਖ਼ੁਦੀ ਤੀਕਰ ਕਹਾਣੀਆਂ

ਸੁਣੀਆਂ ਖ਼ੁਦੀ ਤੋਂ ਬੇ ਖ਼ੁਦੀ ਤੀਕਰ ਕਹਾਣੀਆਂ
ਫਿਰ ਵੀ ਜ਼ਿੰਦਗੀ ਦੀਆਂ ਦਮਜ਼ਾਂ ਨਾ ਜਾਣੀਆਂ

ਦੱਸਿਆਂ ਸੀ ਖ਼ੁਦ ਨੂੰ ਤੇਰੀਆਂ ਨੈਣਾਂ ਚੋਂ ਦੇਖ ਕੇ
ਮੇਰੇ ਜ਼ਿਹਨ ਚ ਉਲਝੀਆਂ ਜਣਿਆਂ ਵੀ ਤਾਣੀਆਂ

ਮੁੜ ਮੁੜ ਕੇ ਮੈਨੂੰ ਕਰ ਰਹੀਂ ਝੀਲਾਂ ਦੇ ਰੂਬਰੂ
ਹਾਲੇ ਵੀ ਨਾ ਤੂੰ ਮੇਰੀਆਂ ਤੇਹਾਂ ਪਛਾਣਿਆਂ

ਗਰਦਿਸ਼ ਚ ਕਾਇਨਾਤ ਹੈ, ਤਾਰੇ ਨੇ ਆਰਾ ਮੰਮ
ਹੁੰਦਿਆਂ ਮਹਾਨ ਆਖ਼ਿਰ ਨਮਾਨਿਆਂਂ

ਪੰਛੀ ਵੀ ਸਿਰ ਤੋਂ ਲੰਘ ਕੇ ਪਹੁੰਚੇ ਦੁਮੇਲ ਤੱਕ
ਤੂੰ ਕਿਉਂ ਖਲੋ ਕੇ ਦੇਖਦੈਂ ਪੀੜਾਂ ਪੁਰਾਣੀਆਂ