ਕਿਸਮਤ ਹਾਰ ਕਫ਼ੀਲਾਂ ਵਰਗੇ

ਕਿਸਮਤ ਹਾਰ ਕਫ਼ੀਲਾਂ ਵਰਗੇ
ਵਰਤਣ ਹਾਰ ਬਖ਼ੀਲਾਂ ਵਰਗੇ

ਮਾਸ ਨਾਂ ਬੂਟੀ ਛੱਡਣ ਕੋਈ
ਆਦਮ ਜ਼ਾਦ ਚੀਲਾਂ ਵਰਗੀਏ

ਕਿਸ ਦੇ ਅਤੇ ਵਿਸਰਾਂ ਸਾਰੇ
ਡੋਬਣ ਹਾਰ ਨੇਂ ਝੀਲਾਂ ਵਰਗੇ

ਹਰ ਗੱਲ ਦੇ ਵਿਚ ਸੱਚੇ ਹੁੰਦੇ
ਸਾਡੇ ਯਾਰ ਵਕੀਲਾਂ ਵਰਗੇ

ਹਰ ਪਿਆਸੇ ਨੂੰ ਪਾਣੀ ਲੱਭੇ
ਕਰੀਏ ਕਾਜ ਸਬੀਲਾਂ ਵਰਗੇ

ਕੌਣ ਕਿਸੇ ਦਾ ਰੋਅਬ ਏ ਝੱਲਦਾ
ਲਿਖੇ ਹਰਫ਼ ਅਪੀਲਾਂ ਵਰਗੇ

ਦਿਲ ਦੀ ਬੋਲੀ ਬੋਲਣ ਆਰਿਫ਼
ਅੱਥਰੂ ਆਪ ਦਲੀਲਾਂ ਵਰਗੀਏ