ਪਿਆਰ ਦੇ ਬਦਲੇ ਵੱਖਰੀ ਜਿਹੀ ਸੌਗ਼ਾਤ ਮਿਲੀ

ਪਿਆਰ ਦੇ ਬਦਲੇ ਵੱਖਰੀ ਜਿਹੀ ਸੌਗ਼ਾਤ ਮਿਲੀ
ਹਿਜਰ ਹਲੂਣੇ ਤੇ ਇਹ ਕਾਲ਼ੀ ਰਾਤ ਮਿਲੀ

ਕਿੰਨੇ ਸੋਹਣੇ ਦਿਲ ਤੇ ਦਸਤਕ ਦਿੰਦੇ ਰਹੇ
ਦਿਲ ਦੇ ਅੰਦਰ ਇਕੋ ਉਹਦੀ ਜ਼ਾਤ ਮਿਲੀ

ਸੂਲ਼ੀ ਚੜ੍ਹ ਗਏ ਫੇਰ ਕਿਤੇ ਆਂ ਮੰਨੇ ਗਏ
ਐਵੇਂ ਤੇ ਨਹੀਂ ਸਾਨੂੰ ਇਹ ਔਕਾਤ ਮਿਲੀ

ਚਸ਼ਕੇ ਲੈ ਲੈ ਗਲੀਆਂ ਵਿਚ ਬਦਨਾਮ ਕਰੇ
ਦੁਸ਼ਮਣ ਨੋਂਨ ਇਹ ਕਿਵੇਂ ਸਾਰੀ ਬਾਤ ਮਿਲੀ

ਮੁੜ ਆਏ ਸਾਂ, ਉਹਦੀ ਗੱਲ ਰਹਿ ਜਾਵੀਏ
ਐਵੇਂ ਤੇ ਨਹੀਂ ਸੱਜਣ ਸਾਨੂੰ ਮਾਤ ਮਿਲੀ

ਯਾਦਾਂ ਦੀ ਇਹ ਖੇਤੀ ਆਰਿਫ਼ ਕਿਉਂ ਸਕਦੀ
ਅੱਖਾਂ ਥਾਣੀ ਰੱਜ ਕੇ ਤੇ ਬਰਸਾਤ ਮਿਲੀ