ਜੇ ਤੂੰ ਬੀਬਾ ਪਾਪ ਨਾ ਛੱਡੇ

ਜੇ ਤੂੰ ਬੀਬਾ ਪਾਪ ਨਾ ਛੱਡੇ
ਵੇਲ਼ਾ ਗਰਦਨ ਨਾਪ ਨਾਂ ਛੱਡੇ

ਯਾਦ ਹਵਾ ਵਾਂਗੂੰ ਆਵਯੇ
ਪੈਰਾਂ ਦੀ ਵੀ ਚਾਪ ਨਾਂ ਛੱਡੇ

ਉਹਨੂੰ ਜੇ ਮੈਂ ਭੁੱਲਣਾ ਚਾਹਵਾਂ
ਧੜਕਣ ਉਹਦੀ ਥਾਪ ਨਾਂ ਛੱਡੇ

ਲੱਖਾਂ ਜਣ ਡਰਾਉਂਦੇ ਰਹੇ ਪ੍ਰ
ਦਿਲ ਨੇ ਤੇਰੇ ਜਾਪ ਨਾਂ ਛੱਡੇ

ਕਿਵੇਂ ਵਿਚ ਪ੍ਰਦੇਸ ਦੇ ਜੀਵਾਂ
ਮੈਨੂੰ ਉਹਦਾ ਤਾਪ ਨਾਂ ਛੱਡੇ

ਡਰ ਦਿਆਂ ਡਰ ਦੀਆਂ ਦੁੱਖ ਸੁਣਾਵਾਂ
ਮਹਿਫ਼ਲ ਵਿਚ ਅਲਾਪ ਨਾਂ ਛੱਡੇ