ਰੂਹ ਵੀ ਟਿਮਟਿਮਾਉਂਦੀ ਪਈ ਏ, ਪਿਛਲੀ ਰਾਤ ਦੇ ਤਾਰੇ ਵਾਂਗ

ਰੂਹ ਵੀ ਟਿਮਟਿਮਾਉਂਦੀ ਪਈ ਏ, ਪਿਛਲੀ ਰਾਤ ਦੇ ਤਾਰੇ ਵਾਂਗ
ਜੁੱਸੇ ਵਿਚੋਂ ਜਾਂਦੀ ਪਈ ਏ, ਸੱਜਣ ਬੇ-ਮੁਹਾਰੇ ਵਾਂਗ

ਕੰਢਿਓਂ ਧੱਕੀ ਬੀੜੀ ਤੁਰ ਪਈ, ਭੰਵਰਾਂ ਦੇ ਵੱਲ ਸੱਧਰਾਂ ਦੀ,
ਰੋਂਦੀ ਤੇ ਕੁਰਲਾਉਂਦੀ ਪਈ ਏ, ਟੁੱਟੇ ਹੋਏ ਤਾਰੇ ਵਾਂਗ

ਢਹਿੰਦਾ-ਢਹਿੰਦਾ ਬਦਲ ਗਿਆ ਏ, ਮਹਿਲ ਅਸਾਡਾ ਖੰਡਰਾਂ ਵਿਚ,
ਦੁਨੀਆਂ ਢੇਰ ਵੀ ਢਾਉਂਦੀ ਪਈ ਏ, ਭੈੜੇ ਦੇ ਵਰਤਾਰੇ ਵਾਂਗ

ਮੈਂ ਪਰਵਾਨਾ ਤੇ ਉਹ ਸ਼ਮ੍ਹਾਂ, ਉਮਰ ਦੋਹਾਂ ਦੀ ਫ਼ਜਰਾਂ ਤੀਕ,
ਹੋਣੀ ਕਬਰ ਬਣਾਉਂਦੀ ਪਈ ਏ, ਜਿਉਂ ਮੋਇਆਂ ਦੇ ਮਾਰੇ ਵਾਂਗ

ਮੈਂ ਪੀੜਾਂ ਦੇ ਪੇੜੇ ਤੱਕ ਕੇ, ਤੁਰੀਆਂ ਮੰਜ਼ਿਲ ਲੱਭਣ ਲਈ,
ਕਿਸਮਤ ਪਈ ਮਿਲਾਂਦੀ ਪਈ ਏ, ਅੱਖਰ ਗ਼ਲਤ ਨਕਾਰੇ ਵਾਂਗ

ਕੱਚੀ ਡੋਰ ਆਜ਼ਾਦ ਏ ਆਪਣੀ, ਗੱਡੀ ਫਿਰ ਵੀ ਬਾਹਵਾਂ ਦੀ,
ਖ਼ੋਰੇ ਕਿਉਂ ਉੱਡਾਂਦੀ ਪਈ ਏ, ਜੁਗਨੂੰ ਦੇ ਚਮਕਾਰੇ ਵਾਂਗ