ਉਹਦੀ ਜਿੱਤ ਨੂੰ ਹਾਰ ਬਣਾਕੇ ਸੋਚ ਰਹੀ ਹਾਂ

ਉਹਦੀ ਜਿੱਤ ਨੂੰ ਹਾਰ ਬਣਾਕੇ ਸੋਚ ਰਹੀ ਹਾਂ
ਉਹਦੀ ਅੱਖ ਦਾ ਵਾਰ ਬਚਾ ਕੇ ਸੋਚ ਰਹੀ ਹਾਂ

ਘਰ ਆਏ ਦੀ ਪੁੱਤ ਲਾਹੁਣੀ ਵੀ ਠੀਕ ਨਾ ਹੁੰਦੀ,
ਇਹ ਗਲ ਉਹਨੂੰ ਘਰੇ ਬਲ਼ਾ ਕੇ ਸੋਚ ਰਹੀ ਹਾਂ

ਵੇਲ਼ਾ ਮੇਰਾ ਬੰਦਾ ਏ ਜਾਂ ਹੋਰ ਕਿਸੇ ਦਾ,
ਵੇਲੇ ਨਾਲ਼ ਮੈਂ ਮੱਥਾ ਲਾਕੇ ਸੋਚ ਰਹੀ ਹਾਂ

ਦਿਲ ਦੀ ਗੁੱਝੀ ਆਖਾਂ ਜਾਂ ਨਾ ਆਖਾਂ ਉਹਨੂੰ,
ਉਹਨੂੰ ਆਪਣੇ ਕੋਲ਼ ਬਿਠਾ ਕੇ ਸੋਚ ਰਹੀ ਹਾਂ

ਖ਼ਬਰੇ ਕਿਧਰੇ ਜੀਵਨ ਵਿਚ ਕੰਮ ਹੀ ਆ ਜਾਵੇ,
ਮੋਢੇ ਅਤੇਦਾਰ ਉਠਾ ਕੇ ਸੋਚ ਰਹੀ ਹਾਂ