ਖ਼ਾਰ ਹੋਸੇਂ ਨਾਲ਼ ਤੰਗਦਸਤੀ

ਖ਼ਾਰ ਹੋਸੇਂ ਨਾਲ਼ ਤੰਗਦਸਤੀ, ਐਵੇਂ ਬੇਫ਼ਾਇਦਾ ਨਾ ਗੁਆ ਪੈਸਾ
ਬੇ ਜਾ ਸਿਰਫ਼ ਕਰਨਾ ਹੈ ਗੁਨਾਹ ਭਾਰੀ, ਬੁਰੇ ਕੰਮ ਥੀਂ ਰੱਖ ਬਚਾ ਪੈਸਾ
ਕੌਣ ਕਹੇ ਕਰ ਜਮ੍ਹਾਂ ਕਾਰੂਨ ਵਾਂਗੂੰ, ਬੇਸ਼ੱਕ ਹੱਕ ਦੇ ਰਾਹ ਤੇ ਲਾ ਪੈਸਾ
ਕੁਝ ਸਮਝ ਕੇ ਖ਼ਰਚ ਹਮੇਸ਼ ਕਰੀਏ, ਖ਼ੁਸ਼ ਤਬਾ ਜੋ ਦੇਵੇ ਖ਼ੁਦਾ ਪੈਸਾ