ਜ਼ ਜ਼ਾਹਰਾ ਅੱਖੀਆਂ ਨਾਲ਼

ਜ਼। ਜ਼ਾਹਰਾ ਅੱਖੀਆਂ ਨਾਲ਼ ਦੇਖੀਂ, ਕਿਤੇ ਝੂਠੀਆਂ ਦਾ ਇਤਬਾਰ ਨਾਹੀਂ
ਜਿਸ ਨੇ ਆਪਣੀ ਸਾਖ ਖ਼ਰਾਬ ਕੀਤੀ, ਮਿਲੇ ਉਸ ਨੂੰ ਫ਼ਿਰ ਉਧਾਰ ਨਾਹੀਂ
ਕਿਸੇ ਰੋਜ਼ ਜ਼ਲੀਲ ਤੇ ਖ਼ਾਰ ਹੋਸੇਂ, ਨਿੱਤ ਕੌੜੀਆਂ ਸ਼ੇਖ਼ੀਆਂ ਮਾਰ ਨਾਹੀਂ
ਖ਼ੁਸ਼ ਤਬਾ ਜਹਾਨ ਵਿਚ ਲੇਨ ਫਿਟਕਾਂ, ਸੱਚਾ ਜਿਹਨਾਂ ਦਾ ਕੁੱਲ ਕਰਾਰ ਨਾਹੀਂ