ਤ। ਤਲਖ਼ ਹਰ ਇਕ ਦੇ ਨਾਲ਼ ਬੋਲੀਂ

ਤ। ਤਲਖ਼ ਹਰ ਇਕ ਦੇ ਨਾਲ਼ ਬੋਲੀਂ, ਇਹ ਆਦਤ ਹੈ ਬਹੁਤ ਖ਼ਰਾਬ ਤੇਰੀ
ਥਾਂ ਥਾਂ ਤੇ ਪਿਆ ਬਣਾਈਂ ਦੁਸ਼ਮਣ, ਜਾਨ ਫਸੇਗੀ ਵਿਚ ਅਜ਼ਾਬ ਤੇਰੀ
ਕਿਹੜੀ ਗੱਲ ਤੇ ਕਰੀਂ ਗ਼ਰੂਰ ਏਡਾ, ਹੈ ਜ਼ਿੰਦਗੀ ਮਿਸਲ ਹਬਾਬ ਤੇਰੀ
ਖ਼ੁਸ਼ ਤਬਾ ਪੇ ਕੇ ਵੱਸ ਡਾਹਢੀਆਂ ਦੇ, ਉੱਤਰ ਜਾਏਗੀ ਖ਼ੁਦੀ ਸ਼ਰਾਬ ਤੇਰੀ