ਜ਼। ਜ਼ਿਕਰ ਦਾ ਜਿਹਨਾਂ ਨੂੰ ਸ਼ੌਕ ਲੱਗਾ

ਜ਼। ਜ਼ਿਕਰ ਦਾ ਜਿਹਨਾਂ ਨੂੰ ਸ਼ੌਕ ਲੱਗਾ, ਭਲਾ ਬੈਠਦੇ ਕਦੋਂ ਖ਼ਮੋਸ਼ ਹੋ ਕੇ
ਰਾਜ਼ੀ ਆਪਣੇ ਸਾਹਿਬ ਦੇ ਕਰਨ ਦੇ ਲਈ, ਕਮਰ ਕਿਸ ਲੈਂਦੇ ਪੁਰਜੋਸ਼ ਹੋ ਕੇ
ਰੋਂਦੇ ਆਪਣੇ ਐਬਾਂ ਨੂੰ ਯਾਦ ਕਰਕੇ, ਡਿਗਦੇ ਸਿਜਦੇ ਤੁਰਤ ਬੇਹੋਸ਼ ਹੋ ਕੇ
ਖ਼ੁਸ਼ ਤਬਾ ਓੜਕ ਮਕਬੂਲ ਹੁੰਦੇ, ਆਸ਼ਿਕ ਜ਼ਮੀਨ ਅੰਦਰ ਪਰਦੇ ਪੋਸ਼ ਹੋ ਕੇ