ਤੂੰ ਪਰਦੇਸੀ ਬਣ ਬੈਠੋਂ

ਤੂੰ ਪਰਦੇਸੀ ਬਣ ਬੈਠੋਂ, ਦਸ ਕਿਵੇਂ ਦਿਲ ਪਰ ਚਾਈਏ
ਰਾਹਾਂ ਦੇ ਵਿਚ ਔਂਸੀਆਂ ਪਾ ਕੇ ਨਾਲੇ ਕਾਗ ਉਡਾਈਏ
ਆ ਸੱਜਣਾਂ ਰਲ਼ ਕੱਠੀਆਂ ਬਹੀਏ, ਤੇ ਵਿਛੋੜਿਆਂ ਨੂੰ ਅੱਗ ਲਾਈਏ
ਮਨਜ਼ੂਰ ਦਿਲਾਂ ਨੂੰ ਗ਼ਮ ਰਹਿੰਦੇ, ਕਿਤੇ ਵਿਛੜੇ ਨਾ ਮਰ ਜਾਈਏ