ਲੱਗੇ ਕਹਿਣ ਹੁਸੈਨ ਨੂੰ ਕਤਲ ਕਰਕੇ

ਲੱਗੇ ਕਹਿਣ ਹੁਸੈਨ ਨੂੰ ਕਤਲ ਕਰਕੇ, ਸ਼ਮ੍ਹਾ ਆਲ ਮੁਹੰਮਦ ਦੀ ਗੱਲ ਹੋ ਗਈ
ਆਪ ਮੁਕਤਦੀ ਆਪ ਇਮਾਮ ਬਣ ਗਏ, ਸ਼ਰ੍ਹਾ ਆਪਣੀ ਤੇ ਖੁੱਲ੍ਹ ਡੁੱਲ ਹੋ ਗਈ
ਆਪ ਮਾਲਿਕ ਬਣੇ ਖ਼ਿਲਾਫ਼ਤਾਂ ਦੇ, ਵਿਚੋਂ ਜਾਣ ਦੇ ਨੇਂ ਸਾਥੋਂ ਭੁੱਲ ਹੋ ਗਈ
ਉਦੋਂ ਗੱਲ ਮਨਜ਼ੂਰ ਦੀ ਯਾਦ ਆਉਣੀ, ਜਦੋਂ ਹਸ਼ਰ ਨੂੰ ਫਟਕੜੀ ਫੁੱਲ ਹੋ ਗਈ