ਨਾਅਤ ਰਸੂਲ ਮਕਬੂਲ

ਚੁੱਕ ਸੋਹਣਿਆ ਪਰਦਾ ਮੁਖੜੇ ਤੋਂ, ਲੁਕ ਲੁਕ ਕੇ ਗੁਜ਼ਾਰਾ ਨਹੀਂ ਹੋਣਾ
ਅੱਜ ਦਲ ਦੀ ਮਰਜ਼ੀ ਕਰ ਪੂਰੀ, ਦੀਦਾਰ ਦੁਬਾਰਾ ਨਹੀਂ ਹੋਣਾ

ਨਾ ਲੱਭੀਂ ਮਸਜਿਦ ਮੰਦਰ ਵਿਚ, ਲੱਭ ਯਾਰ ਨੂੰ ਆਪਣੇ ਅੰਦਰ ਵਿਚ
ਪਾਵੇਂ ਪੈਰ ਨਾ ਇਸ਼ਕ ਸਮੁੰਦਰ ਵਿਚ, ਤੇਥੋਂ ਪਾਰ ਕਿਨਾਰਾ ਨਹੀਂ ਹੋਣਾ

ਤੂੰ ਬੋਲ ਅਵੱਲੜੇ ਬੋਲ ਦਿੱਤੇ, ਕਈ ਆਸ਼ਿਕ ਦਰ ਤੇ ਰੋਲ਼ ਦਿੱਤੇ
ਤੇਰੇ ਐਬ ਹਸ਼ਰ ਨੂੰ ਖੋਲ ਦਿੱਤੇ, ਬਖ਼ਸ਼ਿਸ਼ ਦਾ ਇਸ਼ਾਰਾ ਨਹੀਂ ਹੋਣਾ