ਨਿਯਤ ਕਰਾਂ ਨਮਾਜ਼ ਦੀ ਮੈਨੂੰ

ਨਿਯਤ ਕਰਾਂ ਨਮਾਜ਼ ਦੀ ਮੈਨੂੰ ਕੁੱਝ ਨਾ ਨਜ਼ਰੀ ਆਵੇ
ਲਫ਼ਜ਼ਾਂ ਦੇ ਵਿਚ ਪੈਣ ਭੁਲੇਖੇ ਚੇਤਾ ਭੁੱਲਦਾ ਜਾਵੇ
ਪਲ ਪਲ ਪਿੱਛੋਂ ਮੰਜ਼ਿਲ ਵਿਛੜੇ ਮੱਥਾ ਰਗੜਾਂ ਖਾਵੇ
ਮਨਜ਼ੂਰ ਨਮਾਜ਼ੀ ਨਹੀਂ ਬਣ ਦਾ, ਜੇ ਦਿਲ ਨਾ ਸਿਜਦੇ ਜਾਵੇ