ਜਾਂਦੀ ਵਾਰੀ ਮੈਂ ਮੋੜ ਰਹੀ

ਜਾਂਦੀ ਵਾਰੀ ਮੈਂ ਮੋੜ ਰਹੀ, ਨਾ ਕਰ ਪ੍ਰਦੇਸ ਤਿਆਰੀ
ਪਰਦੇਸਾਂ ਦੇ ਪੰਧ ਕੋਲੇ, ਹਰਦਮ ਰਵੇ ਖ਼ਵਾਰੀ
ਪਰਦੇਸੀ ਦਾ ਮਾਣ ਨਾ ਦਾਵੀ, ਭਾਵੇਂ ਝਿੜਕੇ ਖ਼ਲਕਤ ਸਾਰੀ
ਮਨਜ਼ੂਰ ਮੀਆਂ ਕਿਤੇ ਆ ਵਤਨਾਂ ਨੂੰ, ਘਰ ਜੈਡ ਨਹੀਓਂ ਸਰਦਾਰੀ