ਤੋ ਕੀ ਜਾਣੇ ਬਾਪੂ

ਅੱਥਰੂ ਸਕੇ
ਜੁੱਸੇ ਰੁੱਖੇ
ਮੁੰਦਰੀ ਕੰਙਣ ਕੁਝ ਨਾ ਰਈਏ
ਲੋਭ ਦੇ ਮਾਰੇ ਲੋਕੀ ਮੇਰੇ
ਘਰ ਦੀਆਂ ਇੱਟਾਂ ਪੱਟ ਦੇ ਰਈਏ
ਤੇਰਾ ਸਾਇਆ ਜਦ ਨਾ ਰਿਹਾ
ਧੁੱਪਾਂ ਸਿਰ ਤੋਂ ਫ਼ਿਰ ਨਾ ਗਈਆਂ
ਤੋ ਕੀ ਜਾਣੇ ਬਾਪੂ ਤੈਨੂੰ
ਕਿੰਨੀਆਂ ਵਾਜਾਂ ਮਾਰਦੀ ਰਈਆਂ

ਖਿੱਲਰੀ ਚਾਦਰ ਕਿੰਦੇ ਨੇਂ,
ਇਸ ਪੱਗ ਨੂੰ ਹੁਣ ਵੱਲ ਪੈਂਦੇ ਨਈਂ
ਘਰ ਦੇ ਮੇਰੀਆਂ ਨਿੱਕੀਆਂ ਗੱਲਾਂ
ਦੂਜੀ ਵਾਰੀ ਸਹਿੰਦੇ ਨਈਂ
ਤੇਰਾ ਚੁਗਾ ਸੀਨੇ ਲਾਕੇ
ਬਲਦੀਆਂ ਸਾਹਾਂ ਠਾਰ ਦੀ ਪਈ ਆਂ,
ਤੋ ਕੀ ਜਾਣੇ ਬਾਪੂ ਤੈਨੂੰ
ਕਿੰਨੀਆਂ ਵਾਜਾਂ ਮਾਰਦੀ ਰਈਆਂ।