ਦੁੱਖ ਦੀ ਮਿਲ਼ਨੀ

ਮਜ਼ਹਰ ਤਰਮਜ਼ੀ

ਉਹ ਹੈਰਾਨ ਹੋਏ ਇਹ ਸੁਣ ਕੇ
ਜੈਨ ਦੀ ਵੀ ਕੋਈ ਚੱਸ ਹੁੰਦੀ ਏ
ਪਾਗਲ ਮਨ ਦੀ ਇੱਛਿਆ* ਦਾ ਵੀ ਹੱਲ ਹੁੰਦਾ ਏ

ਰਾਤ ਦੀ ਅੰਨ੍ਹੀ ਰੁਸ਼ਨਾਈ ਸੀ
ਜਿਊ ਜੀ ਵਡਿਆਈ ਸੀ
ਮੈਂ ਆਪਣੀ ਹੀ ਲੋਰ* ਉੱਚ ਡੋਲਦਾ ਢਲਿਆ ਤੇ
ਬੁੱਢੜੇ ਹੱਥ ਸਹਾਰਾ ਮੰਗਿਆ
ਨੈਣ ਨਸ਼ੀਲੇ ਮਾਰ ਕਟਾਰੀ ਲੰਘ ਗਏ
ਮੇਰੇ ਯਾਰ ਦੁਖੀ ਨੇ ਅਪਣਾ ਆਪ ਧਰੋਹ* ਕੇ
ਮੇਰੇ ਮੋਢੇ ਤੋਂ ਸਿਰ ਚੁੱਕ ਕੇ
ਪੈਰ ਜ਼ਮੀਨ ਤੇ ਧਰਿਆ
ਘਰ ਦਾ ਬੂਹਾ ਫੜਿਆ
ਮੈਨੂੰ ਲੱਗਿਆ ਮੈਂ ਏਸ ਸ਼ਹਿਰ ਕਦੀਂ ਨਹੀਂ ਆਇਆ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਮਜ਼ਹਰ ਤਰਮਜ਼ੀ ਦੀ ਹੋਰ ਸ਼ਾਇਰੀ