ਫ਼ਲਸਤੀਨ

ਘਰ ਸੁਫ਼ਨਾ ਏ
ਮਗ਼ਰਿਬ ਕੰਢੇ ਦੇ ਅਸਮਾਨ ਤਰੀਹਨਦੀਆਂ ਕੂੰਜਾਂ
ਘਰ ਅੰਬਰ ਦੀ ਪੀਂਘ ਦਾ ਝੋਟਾ
ਘਰ ਜ਼ਖ਼ਮੀ ਪਖਵਾਂ ਦੇ ਪ੍ਰ
ਮੌਤ ਹਵਾ ਪਈ ਨਵੀਂ ਸੁਨੀਹੜੇ ਦਿੰਦੀ ਏ
ਚੰਨ ਚੜ੍ਹਦਾ ਏ
ਧੋਈਂ ਤੇ ਬਾਰੂਦ ਦਿਆਂ ਬੱਦਲਾਂ ਚੋਂ
ਖਿਝੀ ਤੇ ਜ਼ੈਤੂਨ ਦੀਆਂ ਰੁੱਖਾਂ ਚੋਂ
ਚੰਨ ਪਿਆ ਚੜ੍ਹਦਾ ਏ
ਪਖਵਾਨ ਦੀ ਕੋਈ ਡਾਰ ਅੰਬਰਾਂ ਵਿਚ ਤੁਰ ਰਹੀ ਏ
ਰਾਤ ਸ਼ਬਸਤਾਨਾਂ ਵਿਚ ਆਖ਼ਰੀ ਹਟਕੋਰੇ ਭਰ ਰਹੀ ਏ
ਮੌਤ ਫ਼ਲਸਤੀਨੀ ਕੈਂਪਾਂ ਵਿਚ ਆਪਣੀ ਮੌਤੇ ਰਹੀ ਏਏ

ਹਵਾਲਾ: ਅੱਧ, ਮਜ਼ਹਰ ਤਰਮਜ਼ੀ; ਸੰਗ ਮੇਲ ਪਬਲੀਕੇਸ਼ਨਜ਼ ਲਾਹੌਰ; ਸਫ਼ਾ 173 ( ਹਵਾਲਾ ਵੇਖੋ )