ਨਿਊਯਾਰਕ

ਸ਼ਹਿਰ ਸਮੁੰਦਰ ਅਸਮਾਨਾਂ ਤਾਈਂ ਜਾ ਚੜ੍ਹਿਆ ਏ
ਤੂੰ ਇੱਥੇ ਕੀ ਵੇਖਣ ਆਈਓਂ
ਲੋਹੇ ਦੀ ਅਸਵਾਰੀ?
ਉਪਰ ਹੇਠ ਅਸਵਾਰੀ?
ਇਥੇ ਸ਼ੀਸ਼ਾ ਜ਼ੋਰਾਵਰਾਂ ਦੀ ਢਾਲ਼ ਏ
ਅੰਦਰ ਕੀ ਏ, ਕਿਸ ਤੋਂ ਪੁੱਛੀਏ
ਵਸਲ ਦੇ ਬੂਹੇ ਬੰਦ ਨੇਂ
ਜੋ ਦੱਸਦੇ ਨੇਂ
ਖ਼ਾਸਾਂ ਦੇ ਸੰਬੰਧ ਨੇਂ
ਦਿਨ ਲਾਟੂ ਜੇ ਰੁਕਿਆ ਬਾਜ਼ੀ ਹਰ ਜਾਣੀ ਏ
ਰਾਤ ਨਿਮਾਣਿਆਂ ਦਿਲਾਂ ਚੋਂ ਸਿੰਮਦੀ ਸਿੰਮਦੀ
ਮਰ ਜਾਨੀ ਏ!