ਖ਼ਾਲੀ ਕੰਧਾਂ ਝਾੜਦਾ ਰਹਿਣਾਂ

ਖ਼ਾਲੀ ਕੰਧਾਂ ਝਾੜਦਾ ਰਹਿਣਾਂ
ਬੂਹੇ ਦੇ ਵੱਲ ਤਾੜਦਾ ਰਹਿਣਾਂ

ਉਹਨੂੰ ਪੜ੍ਹਨਾ ਆਉਂਦਾ ਨਹੀਂੰ
ਗ਼ਜ਼ਲਾਂ ਲਿਖ ਲੱਖ ਪਾੜ ਦਾ ਰਹਿਣਾਂ

ਉਹਦੀਆਂ ਸੋਚਾਂ ਸੋਚ ਸੋਚ ਕੇ
ਅਪਣਾ ਆਪ ਮੈਂ ਦਾ ਰਹਨਾਂਂ

ਠੋਕਰ ਖਾ ਕੇ ਡਿੱਗ ਪਵੇ ਨਾ
ਟਿੱਬੇ ਮੈਂ ਲਤਾੜ ਦਾ ਰਹਿਣਾਂ

ਨਖ਼ਰੇ ਬਾਲਾਂ ਵਰਗੇ ਉਹਦੇ
ਹੱਥੀਂ ਮੈਂ ਵਿਗਾੜ ਦਾ ਰਹਿਣਾਂ

ਮਿੰਨਤਾਂ ਨਾਲ਼ ਨਹੀਂ ਉਹਨੇ ਲੱਭਣਾਂ
ਚਧਰਾਂ ਕਿਉਂ ਮੈਂ ਚਾੜ੍ਹਦਾ ਰਹਿਣਾਂ

ਖ਼ੋਰੇ ਮੇਰੇ ਆ ਜਾਵੀਏ
ਕਿਤੇ ਬੂਹੇ ਵਾੜ ਦਾ ਰਹਿਣਾਂ