ਦੁਨੀਆ ਦਾ ਇਹ ਕਾਰੋਬਾਰ

ਦੁਨੀਆ ਦਾ ਇਹ ਕਾਰੋਬਾਰ
ਚਲਦਾ ਰਹਿਣਾ ਮੇਰੇ ਯਾਰ

ਮਿੱਟੀ ਦੇ ਵਿਚ ਮਿੱਟੀ ਹੋਣਾ
ਕਰ ਲੈ ਭਾਵੇਂ ਲੱਖ ਸ਼ਿੰਗਾਰ

ਸੱਪਣੀ ਬਣ ਕੇ ਡੰਗੇਗੀ
ਲਾ ਨਾ ਦੌਲਤ ਦੇ ਅੰਬਾਰ

ਦੁਨੀਆ ਚਾਰ ਦਿਹਾੜੇ ਸੱਜਣਾ
ਸਾਹਵਾਂ ਦਾ ਨਾ ਕਰ ਇਤਬਾਰ

ਚਰਖ਼ਾ ਕੱਤਣ ਵਾਲੀ ਜਾਣੇ
ਕਿੰਨੀ ਵਾਰੀ ਟੁੱਟਦੀ ਤਾਰ

ਲੇਖਾਂ ਦੇ ਵਿਚ ਲਿਖਿਆ ਲੱਭਣਾਂ
ਜਿੰਨੀ ਵੀ ਤੂੰ ਕਰ ਲੈ ਕਾਰ

ਵੇਲੇ ਦੇ ਹੱਥ ਵੰਝਲੀ ਤੇਰੀ
ਕਿਉਂ ਤੂੰ ਬਣਨਾ ਐਂ ਦਸਤਾਰ

ਜੱਗ ਦੇ ਸਾਰੇ ਮਿਲੇ ਝੂਠੇ
ਹਾਸੇ ਜਿੰਦੜੀ ਦੇ ਬੇਕਾਰ