ਮਾਂ ( ਹਾਈਕੋ)

ਫੁੱਲ ਕਲੀਆਂ ਤੋਂ ਵੱਧ ਸੋਹਣੀ
ਮਾਂ ਜਿਹੀ ਮਿੱਠੀ ਹਸਤੀ
ਦੂਜੀ ਜੱਗ ਵਿਚ ਨਹੀਂ ਹੋਣੀ

ਬੇਲੇ ਵਿਚ ਕਾਂ ਬੋਲੇ
ਰਲ਼ ਕੇ ਦੁਆ ਮੰਗੂ
ਮੇਰੇ ਵੀੜ੍ਹੇ ਵਿਚ ਮਾਂ ਬੋਲੇ

ਜਿਹਦੀ ਸ਼ਕਲ ਚ ਰੱਬ ਲੱਭਦਾ
ਮਾਂ ਦਿਆਂ ਪੈਰਾਂ ਥੱਲੇ
ਮਜ਼ਾ ਜੰਤਾਂ ਦਾ ਸਭ ਲੱਭਦਾ

ਉਨ੍ਹਾਂ ਬਾਲਾਂ ਤੋਂ ਜਾਣ ਸਦਕੇ
ਜਿਹਨਾਂ ਦੀ ਏ ਮਾਂ ਜਿਉਂਦੀ
ਜਿਹੜੀ ਕਹਿੰਦੀ ਏ ਮਾਂ ਸਦਕੇ

ਜਿਹਨਾਂ ਬਾਲਾਂ ਦੀ ਮਾਂ ਨਹੀਂ ਹੁੰਦੀ
ਧੁੱਪਾਂ ਵਿਚ ਉਹ ਬਲਦੇ
ਸਿਰ ਉਨ੍ਹਾਂ ਦੇ ਛਾਂ ਨਹੀਂ ਹੁੰਦੀ

ਰੱਬ ਉਨ੍ਹਾਂ ਦਾ ਰਸ ਜਾਂਦਾ
ਜਿਹਨਾਂ ਦੀ ਮਾਂ ਰੁਸਦੀ
ਸਭ ਉਨ੍ਹਾਂ ਤੋਂ ਖੁਸ ਜਾਂਦਾ

ਫੁੱਲ ਸੱਜਰੇ ਗੁਲਾਬ ਵਾਲੇ
ਮਾਂ ਨਾਲ਼ ਹੱਸ ਬੋਲੋ
ਮਿੱਠੇ ਜੁਮਲੇ ਸਵਾਬ ਵਾਲੇ

ਝਕੜਾਂ ਵਿਚ ਰੁਲ਼ ਜਾਂਦਾ
ਬੰਦਾ ਉਹ ਬਦ ਬਖ਼ਤਾ
ਜਿਹੜਾ ਮਾਂ ਨੂੰ ਭੁੱਲ ਜਾਂਦਾ

ਬਖ਼ਸ਼ਿਸ਼ ਦਾ ਪੁੱਜ ਹੁੰਦਾ
ਮਾਂ ਨੂੰ ਤੱਕੋ ਪਿਆਰ ਦੇ ਨਾਲ਼
ਮੱਕੇ ਗਈਆਂ ਨਹੀਂ ਜੇ ਹੱਜ ਹੁੰਦਾ

ਦਸ ਦਿੰਦੀ ਅਸੂਲ ਸਾਰੇ
ਮਾਂ ਜੋ ਕੁੱਝ ਦਿਸਦੀ
ਨਹੀਂ ਦੱਸਦੇ ਸਕੂਲ ਸਾਰੇ

ਮਾਂ ਅਰਸ਼ ਹਿਲਾ ਦਿੰਦੀ
ਜ਼ਹਿਰ ਭਰੇ ਪੁੱਤਰਾਂ ਨੂੰ
ਜਦੋਂ ਜੈਨ ਦੀ ਦੁਆ ਦਿੰਦੀ

ਮਾਂ ਅੱਖੀਆਂ ਦਾ ਨੂਰ ਸੱਜਣੋ
ਸਦਾ ਰਹੋ ਮਾਵਾਂ ਕੋਲ਼
ਕਦੇ ਜਾਓ ਨਾ ਦੌਰ ਸੱਜਣੋ

ਪਾਣੀ ਬਾਗ਼ ਨੂੰ ਮਾਲੀ ਦੇਵੇ
ਪੁੱਤਰ ਨਿਕੰਮੀਆਂ ਨੂੰ
ਮਾਂ ਭਰ ਭਰ ਥਾਲੀ ਦੇਵੇ

ਮਾਵਾਂ ਸਬਰ ਦਾ ਗਹਿਣਾ ਏ
ਇਨ੍ਹਾਂ ਨਾਲ਼ ਲੜਿਆ ਨਾ ਕਰ
ਇਨ੍ਹਾਂ ਸਦਾ ਨਹੀਂ ਰਹਿਣਾ ਏ

ਰੱਬ ਆਖਿਆ ਮੋਸੀ ਨੂੰੰ
ਤੇਰੇ ਪਿੱਛੇ ਮਾਂ ਨਹੀਂ ਰਹੀ
ਹੁਣ ਸੰਭਲ ਆਵੇਂ ਤੋੰਂ

ਵੱਖ ਇਹਦੀਆਂ ਬਾਤਾਂ ਨੇਂ
ਰੱਬ ਦੀ ਸਹੁੰ ਮਾਵਾਂ ਜੱਗ ਤੇ
ਅਨਮੋਲ ਸੌਗ਼ਾਤਾਂ ਨੇਂ

ਪੁੱਤ ਮਾਨ ਨੇਂ ਮਾਵਾਂ ਦੇ
ਮਾਂ ਜਦੋਂ ਪੁੱਤ ਜੰਮਦੀ
ਨਿੱਤ ਲਾਡ ਵੇਖੋ ਚਾਵਾਂ ਦੇ

ਮਾਂ ਸਬਰ ਦਾ ਗਹਿਣਾ ਏ
ਇਥੋਂ ਜਿਹੜਾ ਦੂਰ ਹੋਇਆ
ਉਹਨੇ ਸੁਖੀ ਨਹੀਂ ਰਹਿਣਾ ਏ

ਬਾਗ਼ਾਂ ਵਿਚ ਫੁੱਲ ਖੁਲਦੇ
ਬਖ਼ਤਾਂ ਵਾਲੇ ਉਹ ਲੋਕ
ਜਿਹੜੇ ਮਾਵਾਂ ਨੂੰ ਰੋਜ਼ ਮਿਲਦੇ

ਜਿਹੜੇ ਮਾਵਾਂ ਦੇ ਦੁੱਖ ਵੰਡਦੇ
ਗ਼ਮ ਉਨ੍ਹਾਂ ਬਾਲਾਂ ਕੋਲੋਂ
ਕੁ ਸੌਂ ਪੂਰੇ ਹੋ ਹੋ ਲੰਘਦੇ

ਏਸ ਗੱਲ ਦਾ ਖ਼ਿਆਲ ਰੱਖਣਾ
ਹੱਜ ਦਾ ਸਵਾਬ ਲੱਭਦਾ
ਮਾਂ ਨੂੰ ਪਿਆਰ ਦੇ ਨਾਲ਼ ਤੱਕਣਾ

ਰੱਬਾ ਮਾਂ ਦਾ ਮਾਣ ਰੱਖੀਂ
ਜੱਗ ਵਿਚ ਇਨ੍ਹਾਂ ਦੀ
ਉੱਚੀ ਸਭ ਤੋਂ ਸ਼ਾਨ ਰੱਖੀਂ

ਮਾਂ ਅੱਖੀਆਂ ਦਾ ਤਾਰਾ ਏ
ਇਹਦੇ ਨਾਲੋਂ ਸੋਹਣਾ ਜੱਗ ਤੇ
ਨਹੀਂ ਇਕ ਵੀ ਨਜ਼ਾਰਾ ਏ