ਮੇਰਾ ਰੱਬ

ਕੀ ਹੋਇਆ ਜੇ ਮੈਥੋਂ ਮੇਰਾ ਰੱਬ ਰੁੱਸਿਆ
ਆਂਦੇ ਮਨਾਣ ਦੇ ਹਜ਼ਾਰ ਮੈਨੂੰੰ

ਸਤਰ ਮਾਵਾਂ ਤੋਂ ਵੱਧ ਕੇ ਉਹ ਚਾਹੁੰਦਾ ਏ
ਜਿਹਨੇ ਨਤਫ਼ੇ ਚੋਂ ਕੀਤਾ ਸ਼ਾਹਕਾਰ ਮੈਨੂੰ

ਮੇਰੇ ਆਲੇ ਦੁਆਲੇ ਛੱਡ ਕੀਏ
ਰੱਖਿਆ ਦੋਹਾਂ ਦੇ ਅੱਧ ਵਿਚਕਾਰ ਮੈਨੂੰ

ਭਾਰ ਪਾਪ ਦਾ ਚੁੱਕ ਕੇ ਵੀ ਟਰੀ ਜਾਨਾਂ
ਕੁੱਝ ਵੀ ਆਖਦੇ ਨਾਹੀਂ ਕਲਮਕਾਰ

ਤੌਬਾ ਜਦ ਵੀ ਮੈਂ ਅੰਦਰੋਂ ਕਰ ਛੱਡੀ
ਉਹਨੇ ਲਿਖਣ ਨਹੀਂ ਦਿੱਤਾ ਗੁਣਹਗਾਰ ਮੈਨੂੰ

ਵਾਰੀ ਜਾਵਾਂ ਮੈਂ ਰੱਬ ਦੀਆਂ ਸ਼ਾਨਾਂ ਉਤੋਂ
ਉਹਨੇ ਸੀਨੇ ਨਾਲ਼ ਲਾਇਆ ਕਈ ਵਾਰ ਮੈਨੂੰ

ਮੇਰੇ ਅਮਲ ਆਮਾਲ ਸਭ ਸਿਆਹ ਨਾਮਾ
ਉਹ ਤੇ ਤਦ ਵੀ ਨਾ ਬਦਕਾਰ ਮੈਨੂੰੰ

ਗਹਨਗਾਰ ਨੂੰ ਲੋਕ ਨਹੀਂ ਜੀਣ ਦਿੰਦੇ
ਉਹਨੇ ਦਿੱਤੀ ਏ ਖੁੱਲੀ ਮੁਹਾਰ ਮੈਨੂੰ

ਰੱਜ ਖਾ ਕੇ ਮੈਂ ਸ਼ੁਕਰ ਵੀ ਨਹੀਂ ਕਰਦਾ
ਉਹ ਤੇ ਦਿੰਦਾ ਏ ਨਿੱਤ ਰੁਜ਼ਗਾਰ ਮੈਨੂੰ

ਬੰਦੇ ਹੱਥ ਜੇ ਹੋ ਜਾਂਦੀ ਰੋਜ਼ੀ ਮੇਰੀ
ਉਹ ਤੇ ਕਰ ਦਿੰਦਾ ਰੋਜ਼ ਖ਼ਾਰ ਮੈਨੂੰ

ਮੇਰੇ ਬਾਲ ਵੀ ਰੋਜ਼ ਈ ਭੁੱਖੇ ਸੁਣਦੇ
ਜੇਕਰ ਰੋਜ਼ੀ ਨਾ ਦਿੰਦਾ ਗ਼ੱਫ਼ਾਰ ਮੈਨੂੰ

ਨਿਯਤ ਜਿਹੜੀ ਵੀ ਲੈ ਕੇ ਉਹਦੇ ਦਰ ਜਾਵਾਂ
ਕਦੇ ਪੁੱਛਦਾ ਨਹੀਂ ਵਿਚ ਬਜ਼ਾਰ ਮੈਨੂੰ

ਮੇਰਾ ਰੁਤਬਾ ਏ ਵੱਧ ਫ਼ਰਿਸ਼ਤਿਆਂ ਤੋਂ
ਚੜ੍ਹਿਆ ਰਹਿੰਦਾ ਏ ਇਹੋ ਖ਼ੁਮਾਰ ਮੈਨੂੰ