ਮੇਰਾ ਸ਼ਹਿਰ ਕਰਾਚੀ

ਖ਼ੋਰੇ ਕਿਹੜੇ ਹਰਮਾਂ ਦਾ ਪੇ ਗਿਆ ਕਹਿਰ ਕਰਾਚੀ
ਸੋਹਣਿਆ ਰੱਬਾ ਕਰ ਆਬਾਦ ਸ਼ਹਿਰ ਕਰਾਚਯਯ

ਅਮਨ ਖ਼ਲੂਸ(ਸਲ.) ਤੇ ਭਾਈਚਾਰਾ ਵੇਖਾਂ ਇਥੇ ਫ਼ਿਰ
ਗਲੀ ਮੁਹੱਲੇ ਵਿਚ ਬਜ਼ਾਰੀਂ ਹੋਵਣ ਖ਼ੁਸ਼ੀਆਂ ਢੇਰ
ਕੱਢਦੇ ਰੱਬਾ ਰਹਿਮਤ ਵਾਲੀ ਮੁੜ ਕੇ ਨਹਿਰ ਕਰਾਚੀ

ਸੁਖ ਦਾ ਜਿਥੋਂ ਪਾਣੀ ਲੱਭੇ ਨਿੰਦਰ ਦੀ ਆਵਯੇ
ਹਰ ਮਾਂ ਪੁੱਤ ਬਿਲਾਵਲ ਵਾਂਗੂੰ ਆਪਣੇ ਬਾਲ ਖਿਡਾਵੇ
ਕਰਮਾਂ ਵਾਲੀ ਐਸੀ ਕੋਈ ਘੁਲਦੇ ਲਹਿਰ ਕਰਾਚੀ

ਚਹਰ ਕਰਾਚੀ ਬਲਦਾ ਵੇਖ ਕੇ ਸੜਦਾ ਮੇਰਾ ਸੀਨਾ
ਕੁਰਸੀ ਦੀ ਏਸ ਜੰਗ ਨੇ ਰੱਬਾ ਮੁਸ਼ਕਿਲ ਕੀਤਾ ਜੀਣਾ
ਸਿਆਸਤਦਾਨਾਂ ਗੁੜ ਵਿਚ ਦਿੱਤਾ ਕੌਮ ਨੂੰ ਜ਼ਹਿਰ ਕਰਾਚੀ

ਡਾਕੂ ਚੋਰ ਲੁਟੇਰੇ ਇਥੇ ਲਾ ਬੈਠੇ ਨੇਂ ਡੇਰੇ
ਸਰਪ੍ਰਸਤੀ ਇਨ੍ਹਾਂ ਦੀ ਕਰਦੇ ਵਿੱਡੋ ਵਡੇਰੇ
ਇਹੋ ਮੇਲਾ ਲਾਈ ਰੱਖਦੇ ਨੇਂ ਉਠੋ ਪਹਿਰ ਕਰਾਚੀ

ਰੱਬਾ ਆਪਣੀ ਰਹਿਮਤ ਵਾਲਾ ਮੀਂਹ ਵਿਰਸਾ ਦੇ ਐਸਾ
ਅਮਨ ਖ਼ਲੂਸ ਤੇ ਭਾਈਚਾਰਾ ਹੋ ਜਾਏ ਪਹਿਲੇ ਜੈਸਾ
ਸੱਦਾਂ ਮੁਹੱਬਤਾਂ ਵਾਲਾ ਮੌਸਮ ਜਾਵੇ ਠਹਿਰ ਕਰਾਚੀ