ਸੈਫ਼ਾਲ ਮਲੂਕ

ਸਾਇਦ ਦਾ ਬਿਪਤਾ ਸਨਾਣਾ

ਸਾਇਦ ਦੇ ਦੁਆ ਸ਼ਜ਼ਾਦੇ, ਸ਼ਾਲਾ ਸਿੱਖਿਆ ਜਿਵੇਂ
ਦੌਲਤ ਤਖ਼ਤ ਇਕਬਾਲਾਂ ਵਾਲਾ, ਸਦਾ ਜ਼ਿਆਦਾ ਥੀਵੇਂ

ਸਿਰ ਪਰ ਜ਼ਿਲ ਇਲਾਹੀ ਹੋਵੇ, ਕਦਮਾਂ ਵਿਚ ਵਲਾਇਤ
ਦੁਸ਼ਮਣ ਚੂਰ ਹੋਵਣ ਤੇ ਸੱਜਣ, ਮਾਨਣ ਖ਼ੁਸ਼ੀ ਨਿਹਾਇਤ

ਸ਼ੌਕਤ ਸ਼ਾਨ ਅਦਾਲਤ ਇੱਜ਼ਤ, ਰਾਜ ਹਕੂਮਤ ਪਾਇਆ
ਰੋਜ਼ ਕਿਆਮਤ ਤੋੜੀ ਸ਼ਾਹਾ, ਦਿਨ ਦਿਨ ਹੋਵੇ ਸਵਾਇਆ

ਆਸਿਮ ਬਣ ਸਫ਼ਵਾਨ ਸ਼ਜ਼ਾਦਾ, ਮਿਸਰ ਸ਼ਹਿਰ ਦਾ ਵਾਲੀ
ਨੌਕਰ ਉਸ ਦੇ ਤਖ਼ਤਾਂ ਵਾਲੇ, ਹੋਰ ਸ਼ਜ਼ਾਦੇ ਚਾਲੀ੍ਹ

ਸਾਲਿਹ ਇਬਨ ਹਮੀਦ ਉਹਦਾ ਸੀ, ਹਿੱਕ ਵਜ਼ੀਰ ਪਿਆਰਾ
ਮੈਂ ਹਾਂ ਬੇਟਾ ਉਸ ਦਾ ਸ਼ਾਹਾ, ਕਰਮਾਂ ਦਾ ਹਤਿਆਰਾ

ਮੇਰਾ ਹਿੱਕ ਸ਼ਜ਼ਾਦਾ ਆਹਾ, ਬੇਟਾ ਆਸਿਮ ਸ਼ਾਹ ਦਾ
ਸੈਫ਼ ਮਲੂਕ ਆਹਾ ਇਸ ਨਾਵਾਂ, ਭਾਈ ਸੂਰਜ ਮਾਹ ਦਾ

ਭਾਣਾ ਰੱਬ ਦਾ ਐਂਵੇਂ ਹੋਇਆ, ਉਠਿਆ ਦਾਣਾ ਪਾਣੀ
ਕੱਪੜੇ ਅਤੇ ਲਿਖੀ ਡਿਠੀਵਸ, ਮੂਰਤ ਪੁਰੀ ਜ਼ਨਾਨੀ

ਵੀਕੱਹਨ ਸਾਤ ਕੁੱਠਾ ਇਸ ਮੂਰਤ, ਜੀਓ ਗਿਆ ਹੋ ਰਾਹੀ
ਅੱਠ ਪੁਰੀ ਦੀ ਲੋੜੇ ਚੜ੍ਹਿਆ, ਚ੍ਹਡ਼ ਵਲਾਇਤ ਸ਼ਾਹੀ

ਸਤਰ ਹਜ਼ਾਰ ਉਮਰਾ-ਏ-ਸਲਾਮੀ, ਦੌਲਤ ਰਖ਼ਤ ਜਵਾਹਰ
ਮਾਲ ਖ਼ਜ਼ਾਨੇ ਤੇ ਸਮਿਆਨੇ, ਲੈ ਹਿਸਾਬੋਂ ਬਾਹਰ

ਹੋ ਅਸਵਾਰ ਜ਼ਹਾਜ਼ਾਂ ਅਤੇ, ਵਿਚ ਸਮੁੰਦਰ ਟੁਰਿਆ
ਹਿੱਕ ਦਿਨ ਵਾਅ ਮੁਖ਼ਾਲਿਫ਼ ਝੱਲੀ, ਮੀਂਹ ਗ਼ਜ਼ਬ ਦਾ ਹਰਿਆ

ਭੱਜ ਜ਼ਹਾਜ਼ ਹੋਏ ਕਈ ਟੋਟੇ, ਗ਼ਰਕ ਹੋਇਆ ਸਭ ਡੇਰਾ
ਹੱਕ ਦੂਏ ਦੀ ਸਾਰ ਨਾ ਕੋਈ, ਆਹਾ ਸਖ਼ਤ ਹਨੇਰਾ

ਮੈਂ ਇਕ ਤਖ਼ਤੇ ਅਤੇ ਰਹੀਆ, ਰੁੜ੍ਹਿਆ ਵਿਚ ਜੁਲਾਈ
ਕੁਦਰਤ ਪਾਕ ਖ਼ੁਦਾਏ ਰੱਖਿਆ, ਸ਼ਾ ਹੂੰ ਪਈ ਜੁਦਾਈ

ਸ਼ਾਹਜ਼ਾਦੇ ਦੇ ਦਰਦ ਫ਼ਰ ਇਕੋਂ, ਬਿਹਤਰ ਸੀ ਡੁੱਬ ਮਰਨਾ
ਡਾਹਢੇ ਨਾਲ਼ ਨਾ ਜ਼ੋਰ ਮੁਹੰਮਦ, ਜੋ ਭਾਵੇ ਇਸ ਕਰਨਾ

ਚੋਧਾਂ ਬਰਸਾਂ ਦੇ ਹਨ ਨੇੜੇ, ਮੁਦਤ ਹੋਈ ਵਿਛੁੰਨੇ
ਸੰਭ ਗਿਆ ਸਭ ਆਂਸੂ ਪਾਣੀ, ਦੀਦਿਏ ਇਤਨੇ ਰੰਨੇ

ਸਿਰ ਗਰਦਾਂ ਰਹੀਉਸ ਨਿੱਤ, ਫਿਰਦਾ ਹਰ ਟਾਪੂ ਹਰ ਬੰਦਰ
ਨੱਸਣਾ ਸਾਂ ਦੀ ਕੋਮੇ ਪਹਿਲਾਂ, ਪਾਈਓਸ ਕੈਦੇ ਅੰਦਰ

ਪਿੰਜਰੇ ਅੰਦਰਿ ਪਾਅ ਉਨ੍ਹਾਂ ਨੇ, ਕੀਤਾ ਮੈਨੂੰ ਕੈਦੀ
ਨਾਲ਼ ਦਰਖ਼ਤ ਰੱਖਣ ਲਟਕਾਈਂ, ਨਾ ਗੱਲ ਸਮਝ ਕਿਸੇ ਦੀ

ਦਰਦਾਂ ਨਾਲ਼ ਹੋਇਆ ਪਰ ਸੀਨਾ, ਖ਼ੂਬ ਬੁਲੰਦ ਆਵਾਜ਼ੇ
ਗ਼ਜ਼ਲਾਂ ਗਾਵਾਂ ਮਨ ਪਰਚਾਵਾਂ, ਸ਼ਿਅਰ ਪੜ੍ਹਾਂ ਤੁਰ ਤਾਜ਼ੇ

ਨਾ ਮੈਂ ਗੱਲ ਉਨ੍ਹਾਂ ਦੀ ਸਮਝਾਂ, ਨਾ ਉਹ ਸਮਝਣ ਮੇਰੀ
ਮੈਨੂੰ ਜਾਣ ਪਖੇਰੂ ਲਾਵਣ, ਅੱਗੇ ਦਾਣੇ ਢੇਰੀ

ਕੱਚੇ ਦਾਣੇ ਪਾਵਨ ਮੈਨੂੰ, ਖਾਵਣ ਕਾਰਨ ਚੁਗਾਂ
ਉਹ ਨਾ ਖਾਵਾਂ ਪੇਟ ਸੁਕਾਵਾਂ, ਰੱਬ ਦੀ ਦਿੱਤੀ ਭੋਗਾਂ

ਪਿੰਜਰਾ ਮੇਰੇ ਵਾਲਾ ਹੋਵੇ, ਨਾਲ਼ ਰੁੱਖਾਂ ਦੀਆਂ ਡਾਲਾਂ
ਮੋਰੀ ਵਿਚੋਂ ਹੀਲਾ ਕਰਕੇ, ਬਾਹਰ ਹੱਥ ਨਕਾਲਾਂ

ਮੇਵੇ ਕੋਲ਼ ਹੋਵਣ ਜਏ ਪੱਕੇ, ਤੋੜ ਸ਼ਿਤਾਬੀ ਖਾਵਾਂ
ਤਾਂ ਉਨ੍ਹਾਂ ਫਿਰ ਮਾਲਮ ਕੀਤਾ, ਹੈ ਈਆ ਮੁਰਗ਼ ਸੱਚਾਵਾਂ

ਮੇਵੇ ਪੱਕੇ ਵੀਵਨ ਲੱਗੇ, ਦਾਣੇ ਭੁੰਨ ਚੁਰਾਵਣ
ਫ਼ਜਰੇ ਸ਼ਾਮ ਨਿਕਾਲਣ ਬਾਹਰ, ਜੰਗਲ਼ ਬੋਲ ਕਰਾਉਣ

ਫਿਰ ਪਿੰਜਰੇ ਵਿਚ ਪਾਵਨ ਜਲਦੀ, ਕਰਨ ਵਿਸਾਹ ਨਾ ਮਾਸ਼ਾ
ਮੁਸ਼ਕਲ ਕੈਦ ਮੁਸੀਬਤ ਮੈਨੂੰ, ਉਨ੍ਹਾਂ ਅਜਬ ਤਮਾਸ਼ਾ

ਬੇ ਤਰਸਾਂ ਨੂੰ ਤਰਸ ਨਾ ਆਵੇ, ਕਰਦੇ ਕੈਦ ਪਰਨਦਾਂ
ਸਿੱਖੀਏ ਬਾਗ਼ੀਂ ਉਡਣ ਵਾਲੇ, ਪਿੰਜਰਿਆਂ ਵਿਚ ਜਿੰਦਾਂ

ਕਰਨ ਜੁਦਾ ਉਡਾਰਾਂ ਨਾਲੋਂ, ਜੌੜੇ ਚਾ ਤਰੋੜਨ
ਪਰ ਭਜਨ ਸਿਰ ਗਨਜਿਏ ਹੋਵਣ, ਅਜੇ ਬਏ ਤਰਸ ਨਾ ਛੂੜਨ

ਜਿਨਸ ਅਪਣੀ ਥੀਂ ਵਿਛੜ ਜਿਹੜੇ, ਨਾ ਜਿਣਸਾਂ ਵਿਚ ਆਏ
ਕਾਹਦਾ ਸੁਖ ਸਵਾਦ ਉਨ੍ਹਾਂ ਨੂੰ, ਦਮ ਦਮ ਦੁੱਖ ਸਿਵਾਏ

ਵਿਚ ਹਵਾਈਂ ਉਡਣ ਵਾਲੇ, ਕੈਦ ਅੰਦਰ ਦਰਮਾਨਦਿਏ
ਨਾ ਉਹ ਸੰਗ ਨਾ ਚੁਗ ਖ਼ੁਸ਼ੀ ਦੀ, ਜ਼ਹਿਰ ਨਵਾ ਲੈ ਖਾਂਦੇ

ਪਿੰਜਰਿਆਂ ਵਿਚ ਟੁਰਨ ਨਾ ਹੁੰਦਾ, ਕੀਕਰ ਹੋਏ ਉਡਾਰੀ
ਆਈ ਬਾਝੋਂ ਜਾਣ ਨਾ ਨਿਕਲੇ, ਝੱਲਣ ਸਖ਼ਤ ਕੁਹਾਰੀ

ਖ਼ਬਰ ਨਹੀਂ ਕਿਸ ਦੇਸੋਂ ਆਉਣ, ਮੁਰਗ਼ ਗ਼ਰੀਬ ਬਟੇਰੇ
ਦਾਣਾ ਪਾਣੀ ਪਕੜ ਬਦੀਸੀਂ, ਹਰ ਹਰ ਬੰਨੇ ਫੇਰੇ

ਜਾਲਾਂ ਵਾਲੇ ਪਕੜ ਲਿਆਉਣ, ਪੀਣ ਪਿੰਜਰ ਵਿਚ ਜਾਲਾਂ
ਚਾਲਾਂ ਯਾਦ ਕਰਨ ਤੇ ਰੋਵਣ, ਕੋਈ ਨਾ ਮਹਿਰਮ ਹਾਲਾਂ

ਜਿਉਂ ਜਿਉਂ ਰੋਵਣ ਕਰਨ ਪੁਕਾਰਾਂ, ਬੋਲਣ ਬੋਲ ਗ਼ਮੀ ਦੇ
ਉਹ ਰੋਵਣ ਤੇ ਰਕੱਹਨ ਵਾਲੇ, ਹੱਸ ਹੱਸ ਦੋਹਰਿਏ ਥੀਂਦੇ

ਨਾ ਕੋਈ ਸਮਝੇ ਗੱਲ ਉਨ੍ਹਾਂ ਦੀ, ਨਾ ਦਰਦਾਂ ਦੀਆਂ ਕੂਕਾਂ
ਭਿੜ ਭਿੜ ਕੇ ਉਹ ਮੋਇਆ ਲੋੜਣ, ਅਜਬ ਤਮਾਸ਼ਾ ਲੋਕਾਂ

ਸਾਰੀ ਉਮਰ ਪਿਟਯਿਨਦਿਆਂ ਗੁਜ਼ਰੇ, ਸਿਰ ਤੇ ਵਾਲ਼ ਨਾ ਰਹਿੰਦੇ
ਪਤਾ ਮਾਰਨ ਸ਼ੁਕਰ ਗੁਜ਼ਾਰਨ, ਰੱਬ ਦਾ ਦਿੱਤਾ ਸਹਿੰਦੇ

ਬੇਰਹਿਮਾਂ ਨੂੰ ਰਹਿਮ ਨਾ ਆਵੇ, ਵੇਖ ਮੁਸੀਬਤ ਭਾਰੀ
ਸੱਜਣਾਂ ਨਾਲੋਂ ਸੱਜਣ ਵਿਛੁੰਨੇ, ਰਸਮ ਕਹੀ ਹਤੀਆਰੀ

ਹਿੱਕ ਲਹਿੰਦੇ ਦੇ ਚੜ੍ਹਦੇ ਜਾਂਦੇ, ਚੜ੍ਹਦੇ ਦੇ ਮੁੜ ਲਹਿੰਦੇ
ਹਿੱਕਣਾਂ ਸਖ਼ਤ ਨਸੀਬ ਅੱਵਲ ਦੇ, ਪਿੰਜਰਿਆਂ ਵਿਚ ਬਹਿੰਦੇ

ਦੂਰ ਵਤਨ ਹਮਰਾਹ ਨਾ ਕੋਈ, ਪਿਆ ਕਜ਼ੀਆ ਭਾਰਾ
ਖੁੱਲੇਂ ਕੈਦ ਉਮੀਦ ਤੇਰੇ ਤੇ, ਯਾ ਮੁਰਸ਼ਦ ਸਚਿਆਰਾ

ਬੁਰੀ ਜੁਦਾਈ ਸਹਿਣੀ ਆਈ, ਲੱਦ ਗਿਓਂ ਦਿਲਦਾਰਾ
ਰੱਬ ਰਹੀਮ ਗ਼ਫ਼ੂਰ ਮੁਹੰਮਦ(ਰਹਿ.), ਮਿਲੇ ਪੀਰ ਪਿਆਰਾ

ਮੁੱਦਤ ਪਿਛਿਏ ਸਾਇਦ ਤਾਈਂ, ਨਜ਼ਰ ਪਿਆ ਸ਼ਹਿਜ਼ਾਦਾ
ਹਾਲ ਸੁਣਾ ਮੁਹੰਮਦ ਬਖਸ਼ਾ, ਗੱਲਾਂ ਛੋੜ ਜ਼ਿਆਦਾ

ਯਾਰ ਉਡੀਕ ਕਿਸੇ ਦੀ ਅੰਦਰ, ਲੈ ਲੈ ਖਾਣ ਉਧਾਰਾ
ਸਿੱਧੀ ਸਾਫ਼ ਮੁਕਾ ਕਹਾਣੀ, ਨਾ ਕਰ ਬਹੁਤ ਪਸਾਰਾ

ਸਾਇਦ ਹਾਲ ਸੁਣਾਂਦਾ ਸ਼ਾਹਾ, ਐਂਵੇਂ ਸਾਂ ਮੈਂ ਕੈਦੀ
ਕਦੇ ਖ਼ਲਾਸ ਕਰੇਗਾ ਐਥੋਂ, ਆਹੀ ਆਸ ਰਬੇ ਦੀ

ਆਇਆ ਰੱਬ ਕ੍ਰੀਮੀ ਅਤੇ, ਇਹ ਸਬੱਬ ਬਣਾਇਆ
ਜੋ ਸੁਲਤਾਨ ਮੁਲਕ ਦਾ ਆਹਾ, ਚੜ੍ਹ ਉਨ੍ਹਾਂ ਤੇ ਧਾਇਆ

ਜਿਸ ਕੋ ਮੁਏ ਵਿਚ ਕੈਦੀ ਹਿੱਸਾਂ, ਮੈਂ ਪਰਦੇਸੀ ਬਣਦਾ
ਇਸ ਕੋਮੇ ਦੀ ਸਖ਼ਤੀ ਆਈ, ਮਾਰ ਚੁਕਾਈਵਸ ਧੰਦਾ

ਓਥੋਂ ਰੱਬ ਖ਼ਲਾਸੀ ਕੀਤੀ, ਨੱਸ ਟਰੈਵਿਸ ਕਰ ਜਲਦੀ
ਅੱਗੋਂ ਸ਼ੁਤਰਸਿਰਾਂ ਨੇ ਫੜਿਆ, ਲਿਖੀ ਮਿਲੀ ਉਲ ਦੀ

ਸ਼ੁਤਰ ਸੁਰਾਂ ਦਾ ਰਾਜਾ ਜੇਹੜਾ, ਘਰ ਉਸ ਦੇ ਸੀ ਬੇਟੀ
ਕੌਮ ਆਪਣੀ ਵਿਚ ਸੂਰਤ ਵਾਲੀ, ਜ਼ੇਵਰ ਨਾਲ਼ ਲਪੇਟੀ

ਇਸ ਬੀ ਬੀ ਨੇ ਮੇਰੇ ਤਾਈਂ, ਆਪਣੇ ਕੋਲ਼ ਮੰਗਾਇਆ
ਕੁਦਰਤ ਨਾਲ਼ ਉਹਦਾ ਦਿਲ ਸ਼ਾਹਾ, ਵੇਖਣ ਸਾਤ ੋ ਕਾਇਆ

ਮੁੱਦਤ ਪਾਸ ਆਪਣੇ ਇਸ ਰੱਖਿਆ, ਲੋੜੇ ਮਤਲਬ ਪਾਇਆ
ਓਥੋਂ ਭੀ ਫਿਰ ਨੱਸ ਖਲੋਤਾ, ਮੌਲਾ ਪਾਕ ਬਚਾਇਆ

ਘਣੀ ਘਨੇਰੀ ਵੇਖ ਮੁਸ਼ੱਕਤ, ਪਹਤੋਸ ਇਸ ਨਗਰ ਵਿਚ
ਹਿੱਕ ਮਸਜਿਦ ਵਿਚ ਡੇਰਾ ਕੀਤਾ, ਬੈਠਾ ਸਾਂ ਫ਼ਿਕਰ ਵਿਚ

ਹਿੱਕ ਨਮਾਜ਼ੀ ਬਡ਼ਾ ਆਹਾ, ਇਸ ਮਸਜਿਦ ਦਾ ਬਾਂਗਾ
ਅੱਜ ਉਸ ਬਾਹਰ ਆਂਦਾ ਮੈਨੂੰ, ਸੈਰ ਕਰਨ ਦੀ ਤਾਹਨਗਾ

ਇਸ ਜਾਈ ਆ ਬੈਠਾ ਸ਼ਾਹਾ, ਜਿਸ ਜਾਇਯੋਂ ਤੁਧ ਆਂਦਾ
ਸੈਫ਼ ਮਲੂਕ ਦੇ ਗ਼ਮ ਅੰਦਰ, ਬੈਠਾ ਸਾਂ ਦਰਮਾਂਦਾ

ਸ਼ਾ ਹਿਜ਼ ਦਏ ਇਹ ਗੱਲਾਂ ਸੁਣ ਕੇ, ਸਾਇਦ ਪੱਕ ਪਛਾਤਾ
ਹੰਜੋਂ ਰੋਇਆ ਉੱਠ ਖਲੋਇਆ, ਫ਼ਜ਼ਲ ਰਬਾਣਾ ਜਾਤਾ

ਸਾਇਦ ਤਾਈਂ ਸੀਨੇ ਲਾਈਵਸ, ਨਾਲ਼ ਪਿਆਰ ਸਫ਼ਾਈ
ਕਹਿੰਦਾ ਸੈਫ਼ ਮਲੂਕ ਸ਼ਹਿਜ਼ਾਦਾ, ਮੈਂ ਹਾਂ ਤੇਰਾ ਭਾਈ

ਸੈਫ਼ ਮਲੂਕ ਮੇਰਾ ਹੈ ਨਾਵਾਂ, ਆਸਿਮ ਸ਼ਾਹ ਦਾ ਜਾਇਆ
ਤੈਨੂੰ ਮੈਨੂੰ ਵਿਚ ਸਮੁੰਦਰ, ਰੱਬ ਵਿਛੋੜਾ ਪਾਇਆ

ਅਪਣਾ ਆਪ ਸ਼ਜ਼ਾਦਾ ਦੱਸੇ, ਸਾਇਦ ਮੂਲ ਨਾ ਮੰਨੇ
ਖ਼ਬਰ ਨਹੀਂ ਉਹ ਕਿੱਥੇ ਰੁੜ੍ਹਿਆ, ਕਿਸ ਨੇ ਲਾਇਆ ਬਣੇ

ਜੇਕਰ ਕਿਧਰੇ ਰੁੜ੍ਹ ਖੜ ਲੱਗਾ, ਹੋਸੀ ਹਾਲ ਸ਼ਕਸਤੇ
ਇਹ ਕੋਈ ਸ਼ਾਹ ਵਲਾਇਤ ਵਾਲਾ, ਫ਼ੌਜਾਂ ਮਿਲਣ ਰਸਤੇ

ਦੌਲਤਮੰਦ ਇਕਬਾਲਾਂ ਵਾਲਾ, ਰਾਜ ਹੁਕਮ ਇਸ ਬਹੁਤਾ
ਕੀਕਰ ਉਹ ਪਰਦੇਸੀ ਸ਼ੋਹਦਾ, ਇਸ ਮਰਾਤਿਬ ਪਹੁਤਾ

ਸੂਰਤ ਜੈਸੀ ਸੂਰਤ ਹੁੰਦੀ, ਵਾਂਗ ਆਵਾਜ਼ ਆਵਾਜ਼ੇ
ਆਕਿਲ ਦਾਣੇ ਸੋਹਣੇ ਸੁੰਦਰ, ਭਲੇ ਭਲੀਰੇ ਤਾਜ਼ੇ

ਸੈਫ਼ ਮਲੂਕ ਨਹੀਂ ਤੋਂ ਭਾਈ, ਸਾਇਦ ਕਰੇ ਨਾ ਬਾਵਰ
ਹਰ ਹਰ ਜਾ ਨਿਸ਼ਾਨੀ ਦੱਸਦਾ, ਸੈਫ਼ ਮਲੂਕ ਅਕਾਬਰ

ਸਾਇਦ ਨੇ ਫ਼ਰਮਾਇਆ ਓੜਕ, ਹਿੱਕ ਨਿਸ਼ਾਨੀ ਪੱਕੀ
ਤਦ ਯਕੀਨ ਲਿਆਵਾਂ ਸ਼ਾਹਾ, ਜੇ ਉਹ ਜਾਵੇ ਤੱਕੀ

ਸੈਫ਼ ਮਲੂਕੇ ਦੇ ਵਿਚ ਮੱਥੇ, ਆਹਾ ਖ਼ਾਲ ਨੂਰਾਨੀ
ਉਹੋ ਖ਼ਾਲ ਹੋਵੇ ਉਸ ਸੇਧੇ, ਮਾਲਮ ਹੋਵੇ ਨਿਸ਼ਾਨੀ

ਸ਼ਾਹਜ਼ਾਦੇ ਦਸਤਾਰ ਉਠਾਈ, ਮੱਥਾ ਕੀਤਾ ਵਾਂਦਾ
ਸਾਇਦ ਖ਼ਾਲ ਡਿੱਠਾ ਜਿਸ ਵੇਲੇ, ਢਹਠਾ ਹੋ ਦਰਮਾਂਦਾ

ਹੋਸ਼ ਅਕਲ ਸ਼ੁੱਧ ਬੁੱਧ ਨਾ ਰਹੀਉਸ, ਮਰਦੇ ਵਾਂਗ ਪਿਆ ਸੀ
ਸੈਫ਼ ਮਲੂਕ ਮਲੀਂਦਾ ਤਲੀਆਂ, ਤਣ ਥੀਂ ਤਰਾਣ ਗਿਆਸੀ

ਲੈ ਗੁਲਾਬ ਮਰੀਨਦਾ ਛਿੱਟੇ, ਅਸਰ ਮੂੰਹ ਸੀਨੇ ਤਾਈਂ
ਅਰਜ਼ ਕਰੇਂਦਾ ਬਾਰ ਖ਼ੁਦਾਇਆ, ਉਸ ਨੂੰ ਫੇਰ ਬਚਾਈਂ

ਸਾਇਦ ਨੇ ਵਿੱਤ ਹੋਸ਼ ਸੰਭਾਲੀ, ਆਇਆ ਜੀਵ ਟਿਕਾਣੇ
ਸ਼ਾਹਜ਼ਾਦੇ ਦੀ ਪੈਰੀਂ ਢੱਠਾ, ਚੁੰਮੇ ਕਦਮ ਧਗਾਨੇ

ਕਹਿੰਦਾ ਸ਼ੁਕਰ ਹਜ਼ਾਰ ਹਜ਼ਾਰਾਂ, ਡਿੱਠਿਓਂ ਫਿਰ ਸੁਕੱਹਲਾ
ਕੇ ਕੁਝ ਸ਼ੁਕਰ ਜ਼ਬਾਨੋਂ ਆਖਾਂ, ਕਰਮ ਕਮਾਇਆ ਅੱਲ੍ਹਾ

ਸਾਇਦ ਤੇ ਸ਼ਹਿਜ਼ਾਦਾ ਦੋਵੇਂ, ਉਠ ਮਿਲੇ ਗਲ ਲੱਗ ਕੇ
ਸਜ ਗਈ ਪੋਸ਼ਾਕ ਇੱਕ੍ਹੀਂ ਥੀਂ, ਹੰਜੋਂ ਨਾਲੇ ਵਗ ਕੇ

ਸਿਰ ਅਨਦੀਪ ਨਗਰ ਦੇ ਸ਼ਾਹੇ, ਨਾਲੇ ਫ਼ੌਜ ਰਈਅਤ
ਇਹਲਾਂ ਹਰਮਾਂ ਤਾਬੇਦਾਰਾਂ, ਹੋਈ ਖ਼ੁਸ਼ੀ ਜਮੀਅਤ

ਗਿਆ ਗਵਾਤਾ ਯਾਰ ਸ਼ਹਿਜ਼ਾਦੇ, ਮੌਲਾ ਪਾਕ ਮਿਲਾਇਆ
ਸੱਦ ਹਜਾਮ ਹਜਾਮਤ ਕੀਤੀ, ਜਾ ਹਮਾਮ ਨਹਾਇਆ

ਕੀਮਤਦਾਰ ਪੁਸ਼ਾਕ ਮੰਗਾਈ, ਇਤਰ ਉਪਰ ਛਿਨਕਾਿਆ
ਸਾਇਦ ਦੇ ਫਿਰ ਬਦਨ ਲਵਾਈ, ਚੜ੍ਹਿਆ ਰੂਪ ਸਵਾਇਆ

ਨਗ਼ਮੇ ਨਾਚ ਹੋਏ ਹਰ ਕੋਈ, ਸੋਹਲੇ ਗਾਵਣ ਆਇਆ
ਚੜ੍ਹਿਆ ਰੂਪ ਸਵਾਇਆ ਲਾਲ਼ਾ, ਕੇਸਰੀਆਂ ਰੰਗ ਲਾਇਆ

ਹਰ ਹਰ ਵਾਲ਼ ਕੱਢੇ ਚਮਕਾਰੇ, ਜਿਉਂ ਸੋਨੇ ਦੀਆਂ ਤਾਰਾਂ
ਹੁਸਨ ਬੇ ਅੰਤ ਬਸੰਤ ਫੁੱਲਾਂ ਦੀ, ਵੇਖਣ ਲੋਕ ਹਜ਼ਾਰਾਂ

ਸ਼ਾਹਜ਼ਾਦੇ ਫਿਰ ਖਾਣੇ ਮੰਗੇ, ਖਿਦਮਤਗਾਰਾਂ ਆਂਦੇ
ਮੁੱਦਤ ਪਿਛਿਏ ਮਿਲੇ ਪਿਆਰੇ, ਰਲ ਮਿਲ ਦੋਵੇਂ ਖਾਂਦੇ

ਖਾਣਾ ਖਾ ਇਰਾ ਮੀ ਹੋਏ, ਪੈਂਦੇ ਲਾਲ਼ ਪਿਆਲੇ
ਖੀਵੇ ਹੁੰਦੇ ਮੁੜ ਮੁੜ ਧੋਨਦਿਏ, ਦਾਗ਼ ਵਿਛੋੜੇ ਵਾਲੇ

ਸਾਇਦ ਨੂੰ ਲੈ ਨਾਲ਼ ਸ਼ਜ਼ਾਦਾ, ਟੁਰਿਆ ਤਰਫ਼ ਮਹਿਲਾਂ
ਕੇ ਕੁਝ ਆ ਕਹਿ ਸੁਣਾਵਾਂ ਯਾਰੋ, ਇਸ ਖ਼ੁਸ਼ੀ ਦੀਆਂ ਗੱਲਾਂ

ਹੋਏ ਸਵਾਰ ਨਰਾਂ ਤੇ ਦੋਵੇਂ, ਅੱਗੇ ਦੌੜੇ ਅਰਦਲ
ਚਾਲੀ੍ਹ ਸ਼ਾਤਰ ਭੱਜਦੇ ਜਾਂਦੇ, ਨਾਲ਼ ਲਿਬਾਸ ਮਕੱਲਲ

ਹਰ ਸ਼ਾਤਰ ਹੱਥ ਹੁੰਦੀ ਤੇਗ਼ਾਂ, ਕਬਜ਼ੇ ਜੜਤ ਸੁਨਹਿਰੀ
ਮੱਕੇ ਢਾਲੀਂ ਖੁੱਲੇ ਗੁਰਦੇ, ਫੁੱਲ ਸੂਰਜ ਦੋਪਹਰੀ

ਪੋਸ਼ੋ ਪੋਸ਼ ਕਰੇਂਦੇ ਜਾਂਦੇ, ਖ਼ਲਕਤ ਢਾ ਢਾ ਪੁਣਦੀ
ਵਾਹ ਸ਼ਜ਼ਾਦਾ ਤੇ ਵਾਹ ਸਾਇਦ, ਚਾਰੋਂ ਤਰਫ਼ੋਂ ਹੁੰਦੀ

ਸ਼ੌਕਤ ਸ਼ਾਨ ਘਣੇਰਾ ਕਰ ਕੇ, ਕਰੱੋ ਫ਼ਿਰ ਹਜ਼ਾਰਾਂ
ਸਾਇਦ ਦਾ ਰੰਗ ਰੂਪ ਸੁਹਾਇਆ, ਜਿਉਂ ਗੱਲ ਵਕਤ ਬਹਾਰਾਂ

ਮਹਿਲਾਂ ਦੇ ਦਰਵਾਜ਼ੇ ਆਂਦਾ, ਕਰਕੇ ਇਹ ਵਡਿਆਈ
ਸ਼ਾਹ ਨਗਰ ਦਾ ਅੱਗੋਂ ਮਿਲਿਆ, ਨਾਲੇ ਹੋਰ ਲੋਕਾਈ

ਇਸਤਕ਼ਬਾਲ ਉਹਦੇ ਨੂੰ ਆਏ, ਸ਼ਹਿਜ਼ਾਦੇ ਸਿਰ ਕਰਦੇ
ਲਕੱਹ ਖ਼ਾਤਿਰ ਲਕੱਹ ਇੱਜ਼ਤ ਕੀਤੀ, ਵਾਲੀ ਇਸ ਨਗਰ ਦੇ

ਸੈਫ਼ ਮਲੂਕੇ ਦੀ ਫੜ ਉਂਗਲ਼, ਸੱਜੇ ਪਾਸੇ ਟੁਰੇ
ਸਾਇਦ ਦਾ ਹੱਥ ਖੱਬੇ ਪਕੜੇ, ਟੁਰ ਦਏ ਐਸੇ ਟੁਰੇ

ਜਾ ਸੁਲਤਾਨ ਤਖ਼ਤ ਤੇ ਬੈਠਾ, ਉਹ ਭੀ ਕੋਲ਼ ਬਿਹਾਲੇ
ਸੱਜੇ ਪਾਸ ਸ਼ਜ਼ਾਦਾ ਬੈਠਾ, ਖੱਬੇ ਸਾਇਦ ਨਾਲੇ

ਦਿੱਤਾ ਹੁਕਮ ਕਲਾਲਾਂ ਤਾਈਂ, ਸੁਰਖ਼ ਸ਼ਰਾਬ ਲਿਆਓ
ਕੰਜਰ ਅਤੇ ਕੁਲਵੰਤ ਮਿਰਾਸੀ, ਖ਼ੂਬ ਸਰਾਂ ਕਰ ਗਾਉ

ਤਾਣ ਤਰਾਨੇ ਕਰਨ ਸ਼ਹਾਨੇ, ਨਗ਼ਮੇ ਨਾਚ ਯਗਾਨੇ
ਸਾਤ ਸਿਰਾਂ ਤੇ ਤਿੰਨ ਗਰਾਮਾਂ, ਗਾਵਣ ਗੁਨੀਨ ਦਾਣੇ

ਪਰਦੇ ਰੋਦ ਸਰੋਦ ਖ਼ੁਸ਼ੀ ਦੇ, ਗਾਣ ਬਝਾਵਨ ਸਾਜ਼ੀ
ਪੀਣ ਸ਼ਰਾਬ ਰਬਾਬ ਸੁਣੀਂਦੇ, ਮਜਲਿਸ ਹੋਈ ਤਾਜ਼ੀ

ਹੂਰਾਂ ਹਾਰ ਬਹਾਰ ਬਣਾਈ, ਖ਼ਿਦਮਤਗਾਰ ਬ੍ਰਿਸ਼ਾਂ
ਗੱਲ ਰੁਖ਼ਸਾਰ ਸੁਮਨ ਬਿਰਲਾ ਲੈ, ਸੁਨਬਲ ਵਾਲ਼ ਪਰੇਸ਼ਾਂ

ਚੀਰੇ ਕਲਗ਼ੀ ਤੋੜੇ ਚਮਕਣ, ਤਲੇਦਾਰ ਦੁਪੱਟੇ
ਘੇਰੇਦਾਰ ਨਰਮ ਪਸ਼ੂ ਅਜ਼ਾਂ, ਗੂਹੜੇ ਰੰਗ ਉਲਟੇ

ਮਾਰਨ ਫੇਰੇ ਗਰਦ ਚੁਫੇਰੇ, ਰੌਸ਼ਨ ਕਰਨ ਹਨੇਰੇ
ਸੰਨ ਆਵਾਜ਼ੇ ਤਾਜ਼ੇ ਤਾਜ਼ੇ, ਹੁੰਦੇ ਰਕਸ ਘਨੇਰੇ

ਜ਼ਾਹਿਦ ਸੂਫ਼ੀ ਵੇਖ ਨਾ ਸਕਦੇ, ਇਸ ਮਜਲਿਸ ਵੱਲ ਦੂਰੋਂ
ਜੋ ਤੱਕੇ ਸੌ ਜਾ ਨਾ ਸਕੇ ਤਾਬ ਹੁਸਨ ਦੇ ਨੋਰੋਂ

ਜਾਂ ਐਸ਼ਾਂ ਵਿਚ ਹੋਏ ਸੁਖੱਲੇ, ਦੂਰ ਹੋਈ ਦਿਲਗੀਰੀ
ਸ਼ਾਹ ਨਗਰ ਦਾ ਪੁੱਛਣ ਲੱਗਾ, ਕਰ ਕੇ ਜਭਿ ਮਠੀਰੀ

ਸਾਇਦ ਬੇਟਾ ਦੱਸ ਅਸਾਨੂੰ, ਹਾਲ ਹਕੀਕਤ ਸਾਰੀ
ਕਿਸ ਸਬੱਬ ਬੱਚਾਓਂ ਮੌਲਾ, ਕੀਕਰ ਉਮਰ ਗੁਜ਼ਾਰੀ

ਸਾਇਦ ਕਹਿੰਦਾ ਸੰਨ ਤੋਂ ਸ਼ਾਹਾ, ਮੇਰੀ ਦਰਦ ਕਹਾਣੀ
ਜਾਂ ਸ਼ਜ਼ਾਦੇ ਨਾਲੋਂ ਖਿੜਿਆ, ਦੂਰ ਰਹੁੜਾਿਆ ਪਾਣੀ

ਚਾਲੀ੍ਹ ਰੋਜ਼ ਰਹੀ ਸੀ ਝੱਲਦੀ, ਵਾ ਮੁਖ਼ਾਲਿਫ਼ ਜ਼ਾਲਮ
ਤਖ਼ਤੇ ਤੇ ਮੈਂ ਰੁੜ੍ਹਦਾ ਰਿਹਾ, ਨਾ ਦੱਸਦਾ ਕੋਈ ਆਲਮ

ਸਰਗਰਦਾਨ ਰਿਹਾ ਉਹ ਤਖ਼ਤਾ, ਇਤਨੀ ਮੁਦਤ ਤੋੜੀ
ਚਾਰੋਂ ਤਰਫ਼ ਦੱਸੇ ਜਲ਼ ਮਾਰੋ, ਜ਼ਿਮੀਂ ਨਾ ਲੱਭਦੀ ਲੋੜੀ

ਆਫ਼ਤ ਠਾਠਾਂ ਦੇਹਨ ਕਲਾਵੇ, ਘੁੰਮਣ ਘੇਰ ਕਹਿਰ ਦੇ
ਦਾਣਾ ਪਾਣੀ ਅਜੇ ਨਾ ਆਹੇ, ਮੱਕੇ ਲਿਖੇ ਅਮਰ ਦੇ

ਹਿੱਕ ਦਿਨ ਝੱਖੜ ਵਾ ਖਲੋਤੀ, ਹੋਈ ਦੂਰ ਗ਼ੁਬਾਰੀ
ਅਨਬਰ ਧਰਤੀ ਦੱਸਣ ਲੱਗੇ, ਕੀਤੀ ਰੱਬ ਗ਼ਫ਼ਾਰੀ

ਹਿੱਕ ਟਾਪੂ ਦੇ ਦਨਦਿਏ ਮੈਨੂੰ, ਜਾ ਸਾਹਿਬ ਨੇ ਲਾਇਆ
ਜਾਣ ਲਬਾਂ ਪਰ ਆਈ ਆਹੀ, ਭੁੱਖ ਪਿਆਸ ਰਲਾਇਆ

ਟਾਪੂ ਅੰਦਰ ਨਜ਼ਰੀ ਆਈ, ਨੇਅਮਤ ਵੱਧ ਸ਼ਮਾ ਰੂੰ
ਮਿੱਠੇ ਮੇਵੇ ਠੰਢੇ ਪਾਣੀ, ਖ਼ੁਸ਼ ਹਵਾ ਬਹਾਰੋਂ

ਘਣੀਆਂ ਛਾਵਾਂ ਸੱਚੀਆਂ ਜਾਈਂ, ਸਬਜ਼ੇ ਧਰਤੀ ਕੱਜੀ
ਹਰੀਆਂ ਸ਼ਾਖ਼ਾਂ ਮੇਵੇ ਭਰੀਆਂ, ਕੋਈ ਨਾ ਸਕੀ ਭੱਜੀ

ਕੋਈ ਮੁਦਤ ਉਸ ਬੰਦਰ ਅੰਦਰ, ਕੀਤਾ ਵਕਤ ਗੁਜ਼ਾਰਾ
ਓੜਕ ਟਰੈਵਿਸ ਬਣਾ ਕੇ ਟਿੱਲਾ, ਲੱਕੜੀਆਂ ਦਾ ਭਾਰਾ

ਮੇਵਾ ਪਾਣੀ ਟਿੱਲੇ ਉੱਤੇ, ਪਾਲਈ ਕੁੱਝ ਖ਼ਰਚੀ
ਅਵਸਰ ਵਕਤ ਬਦੇਸੀ ਭੁੱਖੇ, ਆਪ ਹਕੀਮ ਬਵਰਚੀ

ਫੇਰ ਉਹ ਟਿੱਲਾ ਪਾਣੀ ਅਤੇ, ਟੁਰਿਆ ਚਾਰ ਮਹੀਨੇ
ਇਸ ਸਖ਼ਤੀ ਦੀਆਂ ਗੱਲਾਂ ਦੱਸਾਂ, ਸੜ ਬਲ ਉੱਠਣ ਸੀਨੇ

ਸਾਰੀ ਉਮਰ ਰਿਹਾਂ ਜੇ ਗੰਦਾ, ਉਹ ਮੁਸੀਬਤ ਭਾਰੀ
ਸੀਕੜੀਆਂ ਥੀਂ ਹਿੱਕ ਨਾ ਮੁੱਕਦੀ, ਐਸੀ ਰੰਜ ਗੁਜ਼ਾਰੀ

ਮੁੱਛ ਕਚ੍ਛੱੋ ਤੇ ਬੁੱਲ੍ਹਣਾਂ ਤੰਦਵੇ, ਸੱਪ ਸੰਸਾਰ ਜਮਾਅਤਾਂ
ਲੁਧਰ ਕਿਮੇ ਤੇ ਜਲਹੋੜੇ ,ਹੋਰ ਹਜ਼ਾਰ ਆਫ਼ਾਤਾਂ

ਮਾਰੋ ਮਾਰ ਕਰੇਂਦੇ ਆਉਣ, ਵਡਿਏ ਵਾਂਗ ਪਹਾੜਾਂ
ਹਰ ਹਰ ਦੇ ਮੂੰਹ ਵਿਚੋਂ ਨਿਕਲਣ, ਦੋਜ਼ਖ਼ ਹਾਰ ਹਵਾੜਾਂ

ਉਨ੍ਹਾਂ ਬੁਲਾਈਂ ਥੀਂ ਰੱਬ ਮੀਨੋਂਲ ਕੁਦਰਤ ਨਾਲ਼ ਬਚਾਇਆ
ਹਰ ਆਜ਼ਿਜ਼ ਦਾ ਹਾਫ਼ਿਜ਼ ਨਾਸਿਰ, ਵਾਹ ਵਾਹ ਬਾਰ ਖ਼ੁਦਾਇਆ

ਤ੍ਰਿਯ-ਏ-ਮਹੀਨੇ ਸਨਜਦ ਬਾਝੋਂ, ਖਾਧੀ ਚੀਜ਼ ਨਾ ਕਾਈ
ਸਖ਼ਤ ਮੁਸੀਬਤ ਇਸ ਕਟਾਈ, ਆਹੀ ਜਿਸ ਬਣਾਈ

ਹਿੱਕ ਦਿਨ ਕਰਨਾ ਰੱਬ ਦਾ ਹੋਇਆ, ਮੌਜ ਚੜ੍ਹੀ ਦਰਿਆਵਾਂ
ਰੋਏ ਜ਼ਿਮੀਂ ਤੇ ਪਾਣੀ ਫਿਰਿਆ, ਕੇ ਕੁਝ ਆਖ ਸੁਣਾਵਾਂ

ਉੱਚੀ ਨੀਵੀਂ ਥਾਂ ਨਾ ਛੱਡੀ, ਜਲ ਥਲ ਹੋਇਆ ਪਾਣੀ
ਮੈਂ ਪਰ ਰੋਜ਼ ਹਸ਼ਰ ਦਾ ਆਇਆ, ਮੁਸ਼ਕਲ ਸਖ਼ਤ ਵਹਾਨੀ

ਇਸ ਪਾਣੀ ਦੇ ਜ਼ੋਰੋਂ ਮੈਂ ਭੀ, ਜੀਵਨ ਥੀਂ ਹੱਥ ਧੋਏ
ਇਹ ਮੋਇਆ ਕਿ ਮੋਇਆ ਮੈਂ ਭੀ, ਯਾਰ ਜਿਵੇਂ ਸਨ ਮੋਏ

ਕਹਿਰ ਤੱਕੇ ਤੇ ਝੱਲੇ ਧੱਕੇ, ਗ਼ੋਤੇ ਖਾਦੇ ਬਹੁਤੇ
ਲੇਕਿਨ ਲਿਖੇ ਦਮ ਉਮਰ ਦੇ, ਓੜਕ ਮੂਲ ਨਾ ਪੁਹਤੇ

ਨਦੀ ਉਛਲ ਅਜੇਹਾ ਲਾਇਆ, ਟਿੱਲਾ ਟਾਪੂ ਚੜ੍ਹਿਆ
ਮੌਲਾ ਸੇਹ ਸਲਾਮਤ ਮੈਨੂੰ, ਖ਼ੁਸ਼ਕੀ ਅੰਦਰ ਖਿੜਿਆ

ਟਾਪੂ ਵੇਖ ਹੋਇਆ ਦਿਲ ਰਾਜ਼ੀ, ਵਾਂਗ ਜੰਨਤ ਦੇ ਕੂਚੇ
ਸਰੂ 'ਚਨਾਰ'ਅਨਾਰ ਖਜੂਰਾਂ, ਹੋਰ ਸਫ਼ੈਦ ਅਲੋਚਿਏ

ਫ਼ਿੰਦਕ ਅਤੇ ਉੱਨਾਬ ਅੰਜੀਰਾਂ, ਦਾਖ ਅੰਗੂਰਾਂ ਗੁੱਛੇ
ਜੋ ਮਨ ਭਾਵੇ ਸਵੀਵ ਖਾਈਏ, ਨਾ ਕੋਈ ਠਾਕੇ ਪਿੱਛੇ

ਹਿੰਦੀ ਮੇਵੇ ਹੋਰ ਹਜ਼ਾਰਾਂ, ਗਨਤਰ ਵਿਚ ਨਾ ਆਉਣ
ਪੱਕ ਪੱਕ ਸਭ ਹੋਏ ਰੰਗ ਰੁੱਤੇ, ਰਸ ਚੂਨਦਿਏ ਮਨ ਭਾਵਨ

ਹੋਰ ਅਜਬ ਹੱਕ ਮੇਵਾ ਡਿੱਠਾ, ਇਸ ਟਾਪੂ ਵਿਚ ਭਾਈ
ਵਾਂਗ ਅਨਗੂਰੇ ਗੁੱਛਾ ਉਸ ਦਾ, ਸੂਰਤ ਸ਼ਕਲ ਸਫ਼ਾਈ

ਸ਼ਾਮ ਪਵੇ ਦਿਨ ਡੱਬੇ ਜਿਸ ਦਮ ,ਜੱਗ ਪਰ ਫਿਰੇ ਸਿਆਹੀ
ਪੱਤਰ ਚਾ ਲਪੇਟਣ ਗੁੱਛਾ, ਕੁਦਰਤ ਨਾਲ਼ ਅਲਹਾਈ

ਸਾਰੀ ਰਾਤ ਰਹੇ ਉਹ ਬੱਧਾ, ਫ਼ਜਰ ਹੋਵੇ ਫਿਰ ਖੁਲਦਾ
ਬੀਕਾ ਬੈਕ ਆਵਾਜ਼ ਇਸ ਰੱਖੋਂ, ਨਿਕਲੇ ਭਾਰੇ ਮਿਲਦਾ

ਹੋਰ ਦਰਖ਼ਤ ਹਿੱਕ ਮੇਵਾ ਉਸ ਦਾ, ਵਾਂਗਰ ਸ਼ਕਲ ਮਨੁੱਖਾਂ
ਦੱਸਦਾ ਆਦਮ ਜਿਉਂ ਲਟਕਾਇਆ, ਜ਼ੁਲਫ਼ ਬੁੱਧੀ ਸੰਗ ਰੁੱਖਾਂ

ਹਰ ਡਾਲ਼ੀ ਪਰ ਇਹੋ ਜੇਹੇ, ਮੇਵੇ ਬਹੁਤ ਰੰਗੀਲੇ
ਬੈਠੇ ਖਾਈਏ ਮਨ ਪਰ ਚਾਈਏ, ਬਿਨ ਹਾੜੇ ਬਿਨ ਹੀਲੇ

ਮੈਂ ਭੀ ਦਿਲ ਵਿਚ ਨਿਯਤ ਕੀਤੀ, ਉਥੇ ਰਹਿਣ ਭਲੇਰਾ
ਮੇਵੇ ਖਾਸਾਂ ਵਕਤ ਲੰਘਾ ਸਾਂ, ਸੰਗ ਨਾ ਲੱਭਦਾ ਮੇਰਾ

ਹੱਕ ਦਿਨ ਅਚਨਚੇਤੀ, ਆਇਆ ਨੱਸਣਾ ਸਾਂ ਦਾ ਟੋਲਾ
ਮੈਨੂੰ ਪਕੜ ਲਿਆ ਰਲ ਸਭਨਾਂ, ਪਾ ਘੇਰਾ ਕਰ ਰੌਲਾ

ਚਿਕੜੀ ਊਦ ਲੱਕੜ ਦਾ ਉਨ੍ਹਾਂ, ਪਿੰਜਰਾ ਖ਼ੂਬ ਬਣਾਇਆ
ਇਸ ਪਿੰਜਰੇ ਵਿਚ ਘੱਤ ਕੇ ਮੈਨੂੰ, ਨਾਲ਼ ਰੁੱਖੇ ਲਟਕਾਇਆ

ਸਾਰੇ ਮੈਂ ਵੱਲ ਬਰਬਰ ਤੱਕਦੇ, ਉਨ੍ਹਾਂ ਸ਼ਨਾਸ ਨਾ ਕਾਈ
ਆਦਮ ਸ਼ਕਲ ਪਛਾਨਣ ਨਾਹੀਂ, ਉਹ ਨੱਸਣਾਸ ਲੋਕਾਈ

ਇਹ ਮਲੂਮ ਹੋਵੇ ਜੇ ਇਨ੍ਹਾਂ, ਆਦਮ ਕੋਈ ਨਾ ਡਿੱਠਾ
ਅਣ ਕਬਾਬ ਨਾ ਦਿੰਦੇ ਖਾਣਾ, ਨਾ ਕੋਈ ਮੇਵਾ ਮਿੱਠਾ

ਨੀਲਾ ਘਾਹ ਘੱਤਣ ਮੈਂ ਅੱਗੇ, ਯਾ ਫਿਰ ਸੁੱਕੇ ਦਾਣੇ
ਖੋੜ ਬਦਾਮ ਛੁਹਾਰੇ ਮੱਛੀ, ਖਾਣ ਆਪੋਂ ਇਹ ਖਾਣੇ

ਦਾਣੇ ਘਾਹ ਨਾ ਖਾਦੇ ਜਾਵਣ, ਭੁੱਖ ਕੀਤੀ ਲਾਚਾਰੀ
ਪਿੰਜਰੇ ਵਿਚੋਂ ਬਾਹਰਆਯਵਸ, ਕਰ ਕੇ ਬਹੁਤ ਹੁਸ਼ਿਆਰੀ

ਖ਼ੂਵਿਰਸ਼ ਉਨ੍ਹਾਂ ਦੀ ਖਾਵਣ ਲਗੋਸ, ਮੱਛੀ ਮੇਵੇ ਪੱਕੇ
ਵੇਖ ਹੈਰਾਨ ਹੋਏ ਮੁਤਾਜੱਬ, ਹਿੱਸੇ ਜੀਕੋਈ ਤੱਕੇ

ਮੈਨੂੰ ਅਜਬ ਪਖੇਰੂ ਜਾਨਣ, ਕਰਨ ਆਪਸ ਵਿਚ ਗੱਲਾਂ
ਐਸਾ ਪੰਖੀ ਕਦੀ ਨਾ ਡਿੱਠਾ, ਵਿਚ ਉਜਾੜਾਂ ਝੱਲਾਂ

ਸਾਰੀ ਖ਼ੂਵਿਰਸ਼ ਅਸਾਡੀ ਖਾਂਦਾ, ਦਾਣਾ ਘਾਹ ਨਾ ਖਾਵੇ
ਖ਼ਬਰ ਨਹੀਂ ਕੇ ਜ਼ਾਤ ਇਹਨਾਂ ਦੀ, ਕਿਹੜੇ ਦੇਸੋਂ ਆਵੇ

ਫਿਰ ਮੱਛੀ ਤੇ ਮੇਵੇ ਮੈਨੂੰ, ਦੇਣ ਖ਼ੁਰਾਕ ਨਰੋਈ
ਖਾਵਣ ਪੀਵਣ ਸਭ ਕੁਝ ਆਹਾ, ਸੁਖ ਨਾ ਆਹਾ ਕੋਈ

ਤੰਗ ਪਿਆ ਦਿਲ ਮੇਰਾ ਓਥੇ, ਚਾਰਾ ਕੋਈ ਨਾ ਚਲਦਾ
ਵੇਖ ਕਿਲੋ ਹਨੀ ਸ਼ਕਲ ਉਨ੍ਹਾਂ ਦੀ, ਜਿਗਰ ਸੀਨੇ ਵਿਚ ਗਿਲਦਾ

ਸੈਫ਼ ਮਲੂਕ ਪੁਛੀਨਦਾ ਭਾਈ, ਸ਼ਕਲ ਉਨ੍ਹਾਂ ਦੀ ਕੈਸੀ
ਕੁਝ ਨਮੂਨਾ ਦੱਸ ਅਸਾਨੂੰ, ਕਿਹੜੀ ਚੀਜ਼ੇ ਜੈਸੀ

ਸਾਇਦ ਕਹਿੰਦਾ ਸੁਣ ਸ਼ਜ਼ਾਦਾ, ਦੱਸਾਂ ਕੁਝ ਨਿਸ਼ਾਨੀ
ਸਿਰ ਉਨ੍ਹਾਂ ਦਾ ਖੁੱਕਾਂ ਵਾਂਗਰ, ਬਾਂਦਰ ਵਾਂਗ ਪੇਸ਼ਾਨੀ

ਇੱਕ੍ਹੀਂ ਸਬਜ਼ ਡਰਾਉਣ ਦੂਰੋਂ, ਦੰਦ ਮਿਸਾਲ ਪੁਲਿੰਗਾਂ
ਗੋਰ ਖ਼ੁਰਾਂ ਦੀ ਦੇਹੀ ਸਾਰੀ, ਦੱਸਦਾ ਬੀ ਮੈਂ ਸਿੰਗਾਂ

ਸੂਰਤ ਆਦਮੀਆਂ ਦੀ ਆਹੇ, ਦੋਵੇਂ ਹੱਥ ਉਨ੍ਹਾਂ ਦੇ
ਅੱਠਾਂ ਵਾਂਗਰ ਪੈਰ ਬਦਨ ਤੇ, ਬਹੁਤੇ ਵਾਲ਼ ਦਿਖਾਂਦੇ

ਸੈਫ਼ ਮਲੂਕ ਪੁਛੀਨਦਾ ਅੱਗੋਂ, ਨਾਲ਼ ਮੁਹੱਬਤ ਖ਼ਾਸੀ
ਦਸ ਭਾਈ ਇਸ ਕੈਦੇ ਵਿਚੋਂ, ਕੀਕਰ ਹੋਈ ਖ਼ਲਾਸੀ

ਸਾਇਦ ਕਹਿੰਦਾ ਸੁਣ ਸ਼ਹਿਜ਼ਾਦਾ, ਜੋ ਗੱਲ ਅੱਗੋਂ ਆਈ
ਹੱਕ ਦਿਨ ਮੈਨੂੰ ਮਾਰਨ ਲੱਗੀ, ਉਹ ਨੱਸਣਾਸ ਲੋਕਾਈ

ਪਰ ਕੋਈ ਰੋਜ਼ ਹਯਾਤੀ ਬਾਕੀ, ਦੁਨੀਆ ਉੱਤੇ ਆਹੀ
ਮਾਰਨ ਥੀਂ ਉਹ ਹੋਏ ਪਸ਼ੀਮਾਂ, ਕੀਤਾ ਕਰਮ ਇਲਾਹੀ

ਤੋਹਫ਼ਾ ਕਰ ਕੇ ਭੇਜਣ ਲੱਗੇ, ਦੁਜੇ ਮੁਲਕ ਕਿਸੇ ਨੂੰ
ਹੱਕ ਜਿੰਨਾ ਫਿਰ ਚਾ ਕੰਧਾੜੇ, ਲੈ ਟੁਰਿਆ ਸੀ ਮੈਨੂੰ

ਜਾਂਦੇ ਜਾਂਦੇ ਨੂੰ ਹੱਕ ਜਾਈ, ਪਾਣੀ ਅੱਗੋਂ ਆਇਆ
ਵਿਹਨੀਦੀ ਨਦੀ ਡੂੰਘੇਰੀ ਅੰਦਰ, ਪੈਰ ਜਦੋਂ ਉਸ ਪਾਇਆ

ਪਾਣੀ ਕੋਲੋਂ ਡਰ ਕੇ ਹਟਿਆ, ਠੱਲ੍ਹ ਨਾ ਸਕਿਆ ਮੂਲੇ
ਮੈਂ ਜਾਤਾ ਹੁਣ ਵੇਲ਼ਾ ਐਹੋ, ਨੱਸ ਪਵਾਂ ਅਤਿ ਰੌਲੇ

ਪਿੰਜਰੇ ਥੀਂ ਮੈਂ ਬਾਹਰ ਆਇਆ, ਛਾਲ ਨਦੀ ਵਿਚ ਮਾਰੀ
ਦੋ ਤਿੰਨ ਬਾਹਾਂ ਮਾਰ ਸ਼ਤਾਬੀ, ਦੂਰ ਗੱਸ ਕਰ ਤਾਰੀ

ਅੱਗੇ ਰਹੁੜਦਾ ਜਾਂਦਾ ਆਹਾ, ਪਾਣੀ ਤੇ ਹੱਕ ਤਖ਼ਤਾ
ਹੋ ਅਸਵਾਰ ਪਿਆ ਉਸ ਉਤੇ, ਫੜਿਆ ਹੱਛਾ ਸਖ਼ਤਾ

ਪੰਜ ਦਿਹਾੜੇ ਤੇ ਪੰਜ ਰਾਤੀਂ, ਗਈਵਸ ਨਦੀ ਵਿਚ ਰੁੜ੍ਹਦਾ
ਫੇਰ ਕਿਨਾਰੇ ਲਗਸ ਅੱਗੋਂ, ਵੇਖ ਸਬੱਬ ਕੇ ਜੁੜਦਾ

ਜ਼ੰਗੀ ਆਦਮ ਖਾਵਣ ਵਾਲੇ, ਅੱਗੇ ਸਾਨ ਬਤੀਰੇ
ਮੈਨੂੰ ਪਕੜ ਲਿਆ ਫਿਰ ਓਹਨਾਂ, ਖਾਣ ਲੱਗੇ ਕਰ ਬੀਰੇ

ਫਿਰ ਕੋਈ ਪਈ ਦਲੀਲ ਉਨ੍ਹਾਂ ਨੂੰ, ਕਰਨ ਆਪਸ ਵਿਚ ਗੱਲਾਂ
ਮੈਨੂੰ ਸਮਝ ਨਾ ਆਵੇ ਕੋਈ, ਨਾ ਬੋਲਾਂ ਨਾ ਹਲਾਂ

ਖ਼ੂਬ ਸ਼ਿਕਾਰ ਸਮਝ ਕੇ ਉਨ੍ਹਾਂ, ਆਪਣੇ ਮੁਲਕ ਪੁਚਾਇਆ
ਤੀਲੇ ਵਾਲੇ ਮੱਟਕੇ ਅੰਦਰ, ਗਰਦਨ ਤੀਕ ਡੁਬਾਇਆ

ਜਾਂ ਗੋਸ਼ਤ ਵਿਚ ਤੇਲ ਸਨਜਰ ਸੀ ਤੁਰ, ਹੋਸੀ ਸਭ ਦੇਹੀ
ਤਦੋਂ ਖ਼ੁਰਾਕ ਕਰਾਂਗੇ ਉਸ ਦੀ ਗ਼ਰਜ਼, ਉਨ੍ਹਾਂ ਸੀ ਇਹੀ

ਤੁਰੇ ਮਹੀਨੇ ਨਿੱਤ ਬੇਨਾਗ਼ਾ, ਦੂਏ ਵਕਤ ਰਜਾਨਦੇ
ਸ਼ੁਕਰ ਮਗ਼ਜ਼ ਬਾਦਾਮ ਛੁਹਾਰੇ, ਮੱਛੀ ਭੁੰਨ ਖਲਾਨਦੇ

ਦਿਲ ਵਿਚ ਖ਼ੂਵਾਹਸ਼ ਇਹ ਓਹਨਾਂ ਦੀ, ਜਾਂ ਹੋਸੀ ਤਿੰਨ ਫਿਰ ਬਾ
ਮੇਵੇ ਰੋਗ਼ਨ ਤੁਰੀ ਦੀਵਨਗੇ, ਗੋਸ਼ਤ ਹੋਸੀ ਚਰਬਾ

ਹੱਕ ਦਿਨ ਮਾਰ ਕਬਾਬ ਕਰਾਂਗੇ, ਹੋਸੀ ਈਦ ਵਲੇ ਦੀ
ਇਸ ਤਮਾ ਤੇ ਪਾਲਣ ਮੈਨੂੰ, ਕਰ ਤਾਕੀਦ ਦਿਲੇ ਦੀ

ਜਾਂ ਫਿਰ ਗੋਸ਼ਤ ਮੋਟਾ ਹੋਇਆ, ਫਰੀ ਦੇਹੀ ਤੇ ਲਾਲੀ
ਆਇਆ ਰੰਗ ਅਜਾਇਬ ਜੁੱਸੇ, ਸਿਫ਼ਤ ਖ਼ੁਦਾਵੰਦ ਵਾਲੀ

ਸ਼ੈ ਸ਼ੈ ਵਾਂਗ ਚਮਕਦੀ, ਦੇਹੀ ਚੋਆ ਚੋਆ ਰੁੱਤ ਕਰੇਂਦੀ
ਮਿਸਲ ਅਨਾਰ ਭੁੱਖੇ ਤਿੰਨ ਸਾਰਾ, ਲਾਟਾਂ ਜੋਤ ਮਰੀਂਦੀ

ਜ਼ੰਗੀ ਖਾਵਣ ਉੱਤੇ ਹੋਏ, ਮਾਰਨ ਲੱਗੇ ਮੈਂ ਨੂੰ
ਪਰ ਜੇ ਰੱਖਣ ਵਾਲਾ ਰੱਖੇ, ਮਾਰਨ ਤਾਕਤ ਕੈਂ ਨੂੰ

ਦਾਣੇ ਰਲ ਕੇ ਕਰਨ ਸਲਾਹਾਂ ,ਇਹ ਹੈ ਤੋਹਫ਼ਾ ਭਾਰਾ
ਹੱਕ ਦਿਨ ਖਾਦਾ ਤਾਂ ਕੇ ਹੋਸੀ, ਸਾਲ ਨਾ ਲਨਘਸੀ ਸਾਰਾ

ਆਪਣੇ ਬਾਦਸ਼ਾ ਹੈ ਵੱਲ ਘੱਲੀਏ, ਤੋਹਫ਼ਾ ਕਰ ਨਜ਼ਰਾਨਾ
ਨਾਲੇ ਹਾਕਮ ਰਾਜ਼ੀ ਹੋਸੀ, ਦੇਸੀ ਦਾਨ ਸ਼ਹਾਨਾ

ਕੁਸ਼ਤੀ ਉੱਤੇ ਚਾੜ੍ਹ ਲਿਓ ਨੀਂ, ਲੈ ਚਲੇ ਵੱਲ ਸ਼ਾਹੇ
ਪਾਣੀ ਵਿਚ ਰਹੀ ਉਹ ਬੇੜੀ, ਰੋਜ਼ ਕਦਰ ਹੱਕ ਮਾਹੇ

ਹੱਕ ਦਿਨ ਵਾਅ ਪੁਰੇ ਦੀ ਝੱਲੀ, ਝੱਖੜ ਸਖ਼ਤ ਹਨੇਰੀ
ਕਾਂਗ ਚੜ੍ਹੀ ਦਰਿਆਵੇ ਅਤੇ, ਵਾਂਗ ਤੂਫ਼ਾਨ ਵਡੇਰੀ

ਚਾਲੀ੍ਹ ਰੋਜ਼ ਚਲੀ ਫਿਰ ਕੁਸ਼ਤੀ, ਵਾਹੋ ਵਾਹ ਸ਼ਿਤਾਬੀ
ਓਥੇ ਮੈਂ ਭੀ ਤੱਕੇ ਬਹੁਤੇ, ਰੰਜ ਮੁਸੀਬਤ ਆਬੀ

ਹੱਕ ਦਿਨ ਜ਼ਾਲਮ ਵਾਅ ਖਲੋਤੀ, ਨਰਮ ਹਵਾ ਸਿਖਾਈ
ਖ਼ੁਸ਼ਕੀ ਦਿੰਦੇ ਕੋਲ਼ ਉਨ੍ਹਾਂ ਦੀ, ਬੇੜੀ ਨੇੜੇ ਆਈ

ਅੱਗੋਂ ਸ਼ਹਿਰ ਆਇਆ ਹੱਕ ਨੇੜੇ, ਆਦਮੀਆਂ ਦਾ ਵਾਸਾ
ਮੁਸਲਮਾਨ ਦੱਸਣ ਸਭ ਬੰਦੇ, ਕੁਫ਼ਰ ਨਾ ਦੱਸਦਾ ਮਾਸਾ

ਜ਼ੰਗੀ ਦੇਖ ਨਸਾਵਨ ਲੱਗੇ, ਕੁਸ਼ਤੀ ਪਰਤ ਪਿਛਾਹਾਂ
ਸ਼ਹਿਰੀ ਲੋਕ ਹਿਕਠੇ ਹੋ ਕੇ, ਪਕੜ ਲਿਓ ਨੇਂ ਲਾਹਾਂ

ਜ਼ੰਗੀ ਜ਼ਾਲਮ ਲੋਕ ਖ਼ੁਨਾਮੀ, ਪਕੜੇ ਮੁਸਲਮਾਨਾਂ
ਸਾਰੇ ਮਾਰ ਨਦੀ ਵਿਚ ਸਿੱਟੇ, ਪੀ ਵਬਾ ਹੈਵਾਨਾਂ

ਮੈਨੂੰ ਉਨ੍ਹਾਂ ਖ਼ਲਾਸ ਕਰਾਿਆਮ ਮਾਰ ਗਵਾਏ ਵੈਰੀ
ਨਾਮ ਅਮਾਨ ਹਿੱਕ ਸ਼ਹਿਰ ਅੱਗੇ ਸੀ, ਉਸ ਵਿਚ ਪੁਹਤੋਸ ਖ਼ੀਰੀ

ਕੁਦਰਤ ਵੇਖ ਖ਼ੁਦਾਵੰਦ ਸੁਣਦੀ ਆਪੇ ਕੁਦਰਤ ਵਾਲਾ
ਬਾਜ਼ਾਂ ਦੇ ਹੱਥ ਦੇ ਕਬੂਤਰ, ਕਰਦਾ ਫੇਰ ਸਨਭਾਲਾ

ਬਾਜ਼ ਬਹੇ ਲੈ ਤਿੱਤਰ ਪਨਜਿਏ, ਜਾਂ ਰੱਬ ਪਾਕ ਬਚਾਏ
ਲਹਿੰਦੀ ਪਈ ਮਰੀਂਦੀ ਬਾਜ਼ੇ, ਤਿੱਤਰ ਫਿਰ ਡਰ ਜਾਏ

ਬਿੱਲੀ ਕੁੱਕੜ ਬੱਚਾ ਫੜਿਆ, ਕਰ ਅਸ਼ਕਾਰ ਤੁਰੀ ਸੀ
ਲਗੀਵਸ ਸੋਟਾ ਬਚਿਆ ਬੱਚਾ, ਮੋਈ ਮੌਤ ਬੁਰੀ ਸੀ

ਕਾਲੇ ਸੱਪ ਫੜੀ ਸੀ ਚਿੜੀਆ, ਸਾਰੀ ਮੂੰਹ ਵਿਚ ਪਾਈ
ਲੱਗੀ ਸੱਟ ਹੋਇਆ ਸੱਪ ਘਾਇਲ, ਸਾਬਤ ਬਾਹਰ ਆਈ