ਸੈਫ਼ਾਲ ਮਲੂਕ

ਸੈਫ਼ ਦਾ ਵਾਲਿਦ ਨੂੰ ਖ਼ਤ

ਅੱਵਲ ਸਿਫ਼ਤ ਸੁਣਾ-ਏ-ਰਬੇ ਦੀ, ਸ਼ੁਕਰ ਅਲੱਹਮਦ ਲਖਾਈਏ
ਕਰਮ ਉਹਦੇ ਦੀ ਹੱਦ ਨਾ ਕਾਈ, ਰਹਿਮਤ ਅੰਤ ਨਾ ਪਾਈਏ

ਦੂਰ ਕਰੇ ਸਭ ਜ਼ਹਿਮਤ ਜਿਸ ਦਮ, ਮਿਹਰੀਂ ਆਵੇ ਸਾਈਂ
ਲਾਖ ਮਨਾਂ ਦੀ ਧੋ-ਏ-ਪਲੀਤੀ, ਪਾਕ ਕਰੇ ਕੱਲ੍ਹ ਜਾਈਂ

ਸੁੱਕੇ ਵਹਿਣ ਕਰੇਂਦਾ ਜਾਰੀ, ਖੇਤ ਸਹਾਵਨ ਨਹਿਰਾਂ
ਗਰਮ ਬਜ਼ਾਰ ਮਚਾਵੇ ਰੌਣਕ, ਉੱਜੜਿਆਂ ਮੁੜ ਸ਼ਹਿਰਾਂ

ਰੋਗੀ ਬਦਨ ਦਰੁਸਤ ਕਰੇਂਦਾ, ਦੇ ਅੰਨ੍ਹਿਆਂ ਰੁਸ਼ਨਾਿਆਂ
ਗਏ ਗੁਆ ਤੇ ਪੁੱਤ ਪਿਆਰੇ, ਵਿੱਤ ਮਿਲਾਵੇ ਮਾਇਆਂ

ਦਾ ਮਾਰੇ ਸੇ ਬਾਗ਼ ਹਜ਼ਾਰੀ, ਬਾਰਾਂ ਨਾਲ਼ ਸੰਵਾਰਦੇ
ਸਕਦੇ ਰੂਹ ਮੁਹੰਮਦ ਬਖਸ਼ਾ, ਮਿਲੇ ਯਾਰ ਪਿਆਰੇ

ਏ ਬਾਬਲ ਤੋਂ ਕਿਬਲਾ ਕਾਅਬਾ, ਦਿਲ ਤੇ ਜਾਨ ਮੇਰੀ ਦਾ
ਦਾਇਮ ਇਸਮ ਸ਼ਰੀਫ਼ ਤੁਸਾਡਾ, ਵਿਰਦ ਜ਼ਬਾਨ ਮੇਰੀ ਦਾ

ਦਰ ਤੇਰੇ ਦੀ ਖ਼ਾਕ ਅਸਾਨੂੰ, ਸੁਰਮਾ ਐਨ ਨੂਰਾਨੀ
ਤਖ਼ਤ ਤੇਰਾ ਕੋਹ ਤੌਰ ਤੇ ਚਿਹਰਾ, ਚਸ਼ਮਾ ਫ਼ੈਜ਼ ਰੱਬਾਨੀ

ਜ਼ਿਲ ਅੱਲ੍ਹਾ ਵਜੂਦ ਤੁਸਾਡਾ ,ਛਤਰ ਮੇਰੇ ਸਿਰ ਸਾਇਆ
ਕਦਮ ਤੇਰੇ ਦੀ ਧੂੜ ਮੁਬਾਰਕ, ਚਾਹਾਂ ਤਾਜ ਬਣਾਇਆ

ਸੈਫ਼ ਮਲੂਕ ਤੇਰਾ ਇਕ ਬੇਟਾ, ਫ਼ਰਜ਼ੰਦਾਂ ਵਿਚ ਨੀਵਾਂ
ਨਫ਼ਰ ਗ਼ੁਲਾਮ ਕਮੀਨਾ ਬੰਦਾ ,ਸ਼ਾਹ ਤੋਂ ਸਦਕਾ ਥੀਵਾਂ

ਬੇ ਮਿਕਦਾਰ ਨਚੀਜ਼ਾ ਆਜ਼ਿਜ਼, ਔਗਣਹਾਰ ਨਕਾਰਾ
ਸੂਰਜ ਤੇਰੇ ਦਾ ਇਕ ਜ਼ਰਾ, ਕਰਦਾ ਅਰਜ਼ ਬੇਚਾਰਾ

ਕਿਬਲਾ ਗਾਹ ਹਕੀਕੀ ਕੋਲੋਂ, ਜਾਂ ਮੈਂ ਰੁਖ਼ਸਤ ਹੋਇਆ
ਲਾਖ ਮੁਸੀਬਤ ਸਖ਼ਤੀ ਡਿੱਠੀ, ਰੱਜ ਰੱਜ ਹੰਜੋਂ ਰੋਇਆ

ਜੇ ਉਹ ਹਾਲ ਸੁਣਾਵਾਂ ਸਾਰਾ, ਦਫ਼ਤਰ ਬੰਦਾ ਭਾਰਾ
ਬਾਬਲ ਦੇ ਦੁੱਖ ਹੋਵਣ ਦੋਨੇ, ਅੱਗੇ ਹੀ ਦੁਖਿਆਰਾ

ਅੱਜ ਮੇਰੇ ਸਿਰ ਰਹਿਮਤ ਵੁਠੀ, ਠੰਡ ਪਈ ਵਿਚ ਪੱਤੇ
ਨਾਲ਼ ਦੁਆ ਤੱਵਜਾ ਤੇਰੀ ,ਸਭ ਮਤਲਬ ਰੱਬ ਦਿੱਤੇ

ਮਹਿਜ਼ ਤੁਫ਼ੈਲ ਤੁਸਾਡੀ ਮੈਂ ਪਰ, ਹੋਇਆ ਫ਼ਜ਼ਲ ਹਜ਼ੂਰੋਂ
ਮਦਦ ਕਿਬਲਾ ਗਾਹ ਦੀ ਕੋਲੋਂ, ਲੱਥੇ ਰੰਜ ਰੰਜੂ ਰੂੰ

ਮੈਂ ਵਿਚ ਕੁੱਝ ਨਾ ਆਹੀ, ਸ਼ੇਖ਼ੀ ਨਾ ਕੱੋਤ ਹੁਸ਼ਿਆਰੀ
ਹਰ ਆਫ਼ਤ ਥੀਂ ਰਾਖੀ ਹੋਈ, ਹਿੰਮਤ ਖ਼ਾਸ ਤੁਮ੍ਹਾਰੀ

ਤੁਸਾਂ ਨਿਗਾਹ ਮੇਰੇ ਵੱਲ ਰੱਖੀ, ਦਿੱਤੀਆਂ ਨੇਕ ਦੁਆਏਂ
ਤਾਂ ਇਹ ਸਫ਼ਰ ਇਸ਼ਕ ਦੇ ਸਾਧੇ, ਗਾਹੇ ਦਿਓ ਬਲਾਏਂ

ਜਿਸ ਮਤਲਬ ਨੂੰ ਤੁਰਿਆ ਹਿੱਸਾਂ, ਉਹ ਮਤਲਬ ਹੁਣ ਪਾਇਆ
ਡਿੱਠਾ ਰੂਪ ਅਨੂਪ ਪੁਰੀ ਦਾ, ਬਾਗ਼ ਅਰਮ ਵਿਚ ਆਇਆ

ਸ਼ਾਹ ਸ਼ਾਹਪਾਲ ਪੁਰੀ ਦੇ ਬਾਬਲ, ਬਹੁਤ ਮੁਹੱਬਤ ਕੀਤੀ
ਸਾਕ ਧੀਓ ਦਾ ਦੇਣਾ ਕੇਤੂਸ, ਨਾਲ਼ ਦਿਲੇ ਦੀ ਨੀਤੀ

ਇੱਜ਼ਤ ਬਹੁਤ ਕਰੇ ਵਡਿਆਈ, ਮਿਹਰ ਘਣੀ ਹੱਕ ਮੇਰੇ
ਹੱਥੀਂ ਛਾਵਾਂ ਕਰਨ ਬੰਦੇ ਨੂੰ, ਸਭ ਮਹਾ ਬੇ ਤੇਰੇ

ਸ਼ਾਹ ਸ਼ਾਹਪਾਲ ਜਮਾਲ ਤੇਰੇ ਦੀ, ਰੱਖਦਾ ਚਾਹ ਘਨੇਰੀ
ਕਦਮ ਮੁਬਾਰਕ ਰਨਜਾ ਕਰਈਵ, ਆਸ ਪੁੱਗੇ ਤਦ ਮੇਰੀ

ਨਾਲ਼ ਇਕਬਾਲ ਤੁਸਾਡੇ ਹੋਈ, ਬੰਦੇ ਦੀ ਕੁੜਮਾਈ
ਆਪ ਆਓ ਤਾਂ ਕਾਜ ਸੋ ਹਾਓ, ਢਿੱਲ ਨਹੀਂ ਮੁੜ ਕਾਈ

ਜਿਉਂ ਅੱਗੇ ਅਹਿਸਾਨ ਕਮਾਏ, ਮੈਂ ਪਰ ਤੁਸਾਂ ਜ਼ਿਆਦਾ
ਤੀਵੀਂ ਹੋਰ ਮਰਵੱਤ ਸਮਝੋ, ਅਤਿ ਵੱਲ ਕਰੋ ਇਰਾਦਾ

ਕਰੋ ਮਾਫ਼ ਬੇ ਅਦਬੀ ਮੇਰੀ, ਰੱਦ ਸਵਾਲ ਨਾ ਹੋਵੇ
ਨਹੀਂ ਮੁਰਾਦ ਤੁਸਾਡਾ ਜਾਂ ਜਾਂ, ਪਾਕ ਜਮਾਲ ਨਾ ਹੋਵੇ

ਬਖ਼ਸ਼ੋ ਸ਼ੋਖ਼ੀ ਤੇ ਗੁਸਤਾਖ਼ੀ, ਰਹਿਮਤ ਕਰਮ ਕਮਾਊ
ਸਾਰੂ ਸਾਰ ਨਾ ਬਹੁ ਬੰਦੇ ਦੀ, ਹਰਗਿਜ਼ ਮਨੂੰ ਨਾ ਲਾਹੋ

ਦਿਲਬਰ ਯਾਰ ਮੇਰੇ ਵੱਸ ਹੋਸੀ, ਜਦੋਂ ਤੁਸਾਂ ਮੂੰਹ ਲਾਇਆ
ਕੁੱਲ ਮੁਰਾਦਾਂ ਹਾਸਲ ਹੋਸਨ, ਕਦਮ ਇਥੇ ਜਦ ਪਾਇਆ

ਆਵੇ ਪੈਰ ਵਧਾਵੇ ਅੱਗੇ, ਦਰਜੇ ਐਨ ਯਕੀਨੋਂ
ਮਹਿਰਮ ਕਰੇ ਮੁਹੰਮਦ ਬਖਸ਼ਾ, ਹੱਕ ਅਲਖ਼ਾਸ ਯਕੀਨੋਂ

ਸਭ ਦੀਦਾਰ ਤੇਰੇ ਦੇ ਸ਼ੌਕੀ, ਜੋ ਲੋਕੀ ਇਸ ਪਾਸੇ
ਕਰੋ ਗ਼ਰੀਬ ਨਿਵਾਜ਼ੀ ਹਜ਼ਰਤ, ਤੋੜ ਚੜ੍ਹਾਊ ਆਸੇ

ਬਾਗ਼ ਅਰਮ ਵਿਚ ਸੁਣੇ ਵਜ਼ੀਰਾਂ, ਖ਼ੁਦ ਤਸ਼ਰੀਫ਼ ਪਚਾਓ
ਸਾਲਿਹ ਇਬਨ ਹਮੀਦ ਵਜ਼ੀਰੇ, ਨਾਲ਼ ਜ਼ਰੂਰ ਲਿਆਓ

ਥੋੜੇ ਲਫ਼ਜ਼ ਲਿਖੇ ਮੈਂ ਅਦਬੋਂ, ਮੱਤ ਦਿਲਗੀਰੀ ਆਵੇ
ਮਤਲਬ ਬਹੁਤ ਉਹਦੇ ਵਿਚ ਜਾਨੋਂ, ਆਖ ਸਲਾਮ ਮੁਕਾਵੇ

ਜਾਂ ਸ਼ਾਹਪਾਲ ਸੁਣੀ ਇਹ ਅਰਜ਼ੀ, ਬਹੁਤ ਦਿਲੋਂ ਖ਼ੁਸ਼ ਹੋ ਕੇ
ਸ਼ਾਬਸ਼ ਦੇ ਸ਼ਾਹਜ਼ਾਦੇ ਤਾਈਂ, ਦੱਸਦਾ ਸਾਰੇ ਲੁਕੇ

ਅਰਜ਼ੀ ਉੱਤੇ ਚਾੜ੍ਹ ਲਿਫ਼ਾਫ਼ੇ, ਮਿਹਰ ਜੁੜੀ ਸ਼ਾਹਪਾਲੇ
ਆਹੋ ਖ਼ਾਤਫ਼ ਦੇ ਹੱਥ ਦਿੱਤੀ, ਪੰਧ ਮਿਸਰ ਵੱਲ ਚਾਲੇ

ਹੁਕਮ ਦਿੱਤਾ ਸ਼ਾਹਪਾਲ ਬਹਾਦਰ, ਕਰੋ ਤਿਆਰੀ ਰਾਹ ਵੱਲ
ਟਰੋ ਵਕੀਲ ਅਕਾਬਰ ਵੱਡੇ ,ਹਜ਼ਰਤ ਆਸਿਮ ਸ਼ਾਹ ਵੱਲ

ਫ਼ਾਜ਼ਲ ਚਹਿਲ ਹਕੀਮ ਸਿਆਣੇ, ਹੋਰ ਪੁਰੀ ਸੌ ਚਾਰੇ
ਦੋ ਸੌ ਨਾਲ਼ ਅਫ਼ਰੀਤ ਬਹਾਦਰ, ਡੇਰਾ ਚਾਵਨ ਹਾਰੇ

ਸਿਰ ਅਨਦੀਪ ਨਗਰ ਦਾ ਵਾਲੀ, ਨਾਲੇ ਸਾਇਦ ਭਾਈ
ਨਾਲੇ ਹਾਸ਼ਿਮ ਕਲਜ਼ਮ ਵਾਲਾ, ਇਹ ਚਲੇ ਕਰ ਧਾਈ

ਡੇਰਾ ਚਾ ਲਿਆ ਅਫ਼ਰੀਤਾਂ, ਕਿਆ ਆਦਮ ,ਕਿਆ ਘੋੜੇ
ਵਿਚ ਹਵਾਏ ਉੱਡ ਖਲੋਤੇ, ਪੰਧ ਨਾ ਕਰਦੇ ਥੋੜੇ

ਤੁਹਫ਼ੇ ਤੇ ਸੌਗ਼ਾਤਾਂ ਘੱਲੀਆਂ ,ਅਜਬ ਨਫ਼ੀਸਾਂ ਚੀਜ਼ਾਂ
ਆਸਿਮ ਸ਼ਾਹ ਤੇ ਸਾਲਿਹ ਤਾਈਂ, ਦੇਹੋ ਵਾਂਗ ਅਜ਼ੀਜ਼ਾਂ

ਖ਼ਾਸ ਆਪਣੇ ਦਸ ਥਾਨ ਅਜਾਇਬ, ਕੱਪੜੇ ਕੀਮਤ ਵਾਲੇ
ਸ਼ਾਹਜ਼ਾਦੇ ਦੀ ਮਾਈ ਕਾਰਨ, ਘੱਲੇ ਬਦੀਅ ਜਮਾ ਲੈ

ਅਲਕਸੱਾ ਉਹ ਡੇਰਾ ਸਾਰਾ, ਹੋਇਆ ਮਿਸਰ ਵੱਲ ਰਾਹੀ
ਆਹੋ ਖ਼ਾਤਫ਼ ਗਿਆ ਅਗੇਰੇ, ਦੇਵਨ ਖ਼ਬਰ ਉਗਾਹੀ

ਸ਼ਾਹਜ਼ਾਦੇ ਤੇ ਸ਼ਾਹ ਪਰੀ ਨੂੰ, ਲੱਗੀ ਆਸ ਮਿਲਣ ਦੀ
ਘੜੀਆਂ ਮੰਨਦੇ ਤੇ ਦਿਨ ਗੰਦੇ ,ਕਦ ਸ਼ਾਦੀ ਹਨ ਬਣਦੀ

ਫ਼ੌਜ ਚੜ੍ਹੀ ਸੁਲਤਾਨ ਇਸ਼ਕ ਦੀ, ਇਸੇ ਭੀੜ ਮਚਾਈਵਸ
ਸਾਇਤ ਜੈਡ ਦੱਸੇ ਪਲਕਾਰਾ, ਘੜਿਓਂ ਰੋਜ਼ ਬਨਾਈਵਸ

ਇੱਕ ਇੱਕ ਰੋਜ਼ ਦੱਸੇ ਜਿਉਂ ਹਫ਼ਤਾ, ਹਫ਼ਤਾ ਵਾਂਗਰ ਸਾਲੇ
ਸਾਲ ਮਹੀਨੇ ਉਮਰਾਂ ਜਿੱਡੇ ,ਕੌਣ ਇਚਰ ਤਕ ਜਾਲੇ

ਸਖ਼ਤ ਅਯਾਮ ਵਿਛੋੜੇ ਵਾਲੇ ਆ ਰਹਿੰਦੇ ਜਦ ਥੋੜੇ
ਹਿਰਸ ਮਿਲਣ ਦੀ ਰਹੇ ਨਾ ਠਿੱਲ੍ਹੀ, ਆਸ਼ਿਕ ਪੈਂਦੇ ਸੌੜੇ

ਨਿੰਦਰ ਭੁੱਖ ਨਾ ਰਹਿੰਦੀ ਮੂਲੇ, ਅਮਨ ਕਰਾਰ ਇੱਕ ਜਾਈ
ਅੱਠ ਅੱਠ ਤੱਕਦੇ ਕਦੇ ਨਾ ਥੱਕਦੇ, ਨਜ਼ਰ ਰਾਹਾਂ ਪਰ ਲਾਈ

ਕਿਹੜੀ ਘੜੀ ਮੁਬਾਰਕ ਵਾਲੀ, ਝਬਦੇ ਝਬਦੇ ਆਵੇ
ਨਾਲ਼ ਸੱਜਣ ਦੇ ਵਾਸਲ ਹੋਵੇ, ਫ਼ਿਕਰ ਹਿਜਰ ਦਾ ਜਾਵੇ

ਆ ਸਾਕੀ ਭਰ ਦੇ ਸੁਰਾਹੀ, ਸੱਚੀ ਲਾਲ਼ ਸ਼ਰਾਬੋਂ
ਪੀ ਪੀ ਮਸਤ ਵਸਲ ਦੇ ਹੋਈਏ, ਪਾਕ ਫ਼ਿਰਾਕ ਅਜ਼ਾਬੋਂ

ਰਲ਼ ਕੇ ਬੈਠ ਪਿਆਰੇ ਸਾਰੇ, ਕਰੀਏ ਮਸਤ ਸਬੋਹੀ
ਖ਼ੁਸ਼ੀਆਂ ਨਾਲ਼ ਮੁਹੰਮਦ ਬਖਸ਼ਾ, ਮਿਲਣ ਮੁਰਾਦਾਂ ਰੋਹੀ