ਸੈਫ਼ਾਲ ਮਲੂਕ

ਬਾਪ ਦਾ ਦੁੱਖ

ਆਸਿਮ ਨੂੰ ਸੁਣ ਗਿੱਲ ਪੁੱਤਰ ਦੀ, ਝੋਰਾ ਪਿਆ ਫ਼ਿਕਰ ਦਾ
ਹੋ ਹੈਰਾਨ ਬੈਠਾ ਦਿਲ ਬੁਰੀਆਂ ,ਗੋਡੇ ਤੇ ਸਿਰ ਧਰਦਾ

ਅੰਦੇਸ਼ੇ ਚੜ੍ਹ ਹਾਠਾਂ ਆਏ, ਵੁਟੱਹਾਰਥ ਗ਼ਮਾਂ ਦਾ
ਮਾਰੇ ਖੇਤ ਖ਼ੁਸ਼ੀ ਦੇ ਸਾਰੇ, ਪਾਲ਼ਾ ਪਿਆ ਕਮਾਂਦਾ

ਚਦਹੀਂ ਤਬਕੀਂ ਪਿਆ ਹਨੇਰਾ ,ਕਿਧਰੇ ਲਓ ਨਾ ਦੱਸੇ
ਹੰਜੋਂ ਬੱਦਲ਼ ਵਾਂਗ ਵਸਾ ਵੇ, ਮੱਤ ਇਹ ਭਾਂਬੜ ਹਿੱਸੇ