ਸੈਫ਼ਾਲ ਮਲੂਕ

ਇਸ਼ਕ ਤੋਂ ਠਾਕਣ ਦੇ ਜਤਨ

ਦਿਲ ਵਿਚ ਸ਼ਾਰ ਸਤਾਨ ਵਸੇਂਦਾ, ਨਾਲੇ ਬਾਗ਼ ਅਰਮ ਦਾ
ਇਸੇ ਪਿਛੇ ਜਿਕਰ ਕਰੇਂਦੇ, ਰੂਮੋਂ ਸ਼ਾਮ ਅਜਮ ਦਾ

ਲੈ ਲੈ ਨਾਂਵਾਂ ਬਾਗ਼ ਅਰਮ ਦਾ, ਗਲ ਖੜੀ ਮੁੜ ਅੱਗੇ
ਪਰੀਆਂ ਦੀ ਉਹ ਜਾਇ ਸੁਣੀਂਦੀ ,ਕਿਸ ਡੋਲੇ ਹੱਥ ਲੱਗੇ

ਗਲੇ ਕਤੱਹੇ ਨਾਲ਼ ਬਹਾਨੇ, ਲੈਣਾ ਨਾਮ ਪੁਰੀ ਦਾ
ਜਾਂ ਉਹ ਨਾਮ ਲਏ ਤਾਂ ਹੁੰਦਾ, ਜਿਉਂ ਦਮ ਦਏ ਮਰੀ ਦਾ

ਮੁਲਕ ਸੱਜਣ ਦਾ ਨਾਮ ਸੱਜਣ ਦਾ, ਦਮ ਦਮ ਨਾਲ਼ ਪੁਕਾਰੇ
ਹੰਜੋਂ ਦਏ ਦਰਿਆ ਵਗਾਏ ,ਆਹੀਂ ਢਾਈਂ ਮਾਰੇ

ਗੱਲ ਕਲਾਮ ਨਾ ਕਰਦਾ ਦੂਜੀ ,ਬਾਝ ਸੱਜਣ ਦੇ ਨਾਮੋਂ
ਨਾਮ ਜਪੈ ਯਾ ਬੈਠ ਚੁਪੀਤਾ ,ਫ਼ਿਕਰ ਕਰੇ ਉਸ ਕਾਮੋਂ

ਖ਼ਸਤਾ ਹਾਲ ਕੀਤਾ ਗ਼ਮ ਤੋੜੇ, ਸੈਫ਼ ਮਲੂਕ ਸ਼ਹਿਜ਼ਾਦਾ
ਫਿਰ ਭੀ ਜੋਬਨ ਉਸ ਦਾ ਆਹਾ, ਹੱਦੋਂ ਬਹੁਤ ਜ਼ਿਆਦਾ

ਘਰ ਘਰ ਸ਼ਹਿਰ ਵਲਾਇਤ ਅੰਦਰ, ਸੁੰਦਰ ਮੁੱਖ ਦਾ ਕਿੱਸਾ
ਕਣ ਦਿਲੇ ਦਏ ਧਿਰ ਜੋ ਸੁਣਦਾ ਲੈਂਦਾ ਇਸ਼ਕੋਂ ਹਿੱਸਾ

ਸੈਫ਼ ਮਲੂਕ ਸ਼ਹਜ਼ਾਦਿਏ ਤਾਈਂ, ਲੱਗੀ ਚਹਿਕ ਸੱਜਣ ਦੀ
ਬੇ ਆਰਾਮ ਰਹੇ ਹਰ ਵੇਲੇ, ਬੁਰੀ ਉਦਾਸੀ ਮਨ ਦੀ

ਸੈਰ ਸ਼ਿਕਾਰ ਨਾ ਭਾਵੇ ਉਸ ਨੂੰ, ਮਜਲਿਸ ਲਾਅ ਨਾ ਬਹਿੰਦਾ
ਖ਼ਸਤਾ ਹਾਲ ਉਦਾਸ ਹਮੇਸ਼ਾ ਆਹੀਂ ਭਰਦਾ ਰਹਿੰਦਾ

ਨਾਲ਼ ਖ਼ਿਆਲ ਜਮਾਲ ਸੱਜਣ ਦੇ ,ਇਸ਼ਕ ਕਮਾਲ ਹੋਇਆ ਸੀ
ਲਾਲ਼ ਗੁਲਾਲ ਨਿਹਾਲ ਹੁਸਨ ਦਾ, ਹਾਲ ਬੇਹਾਲ ਹੋਇਆ ਸੀ

ਤਾਜੂੰ ਰਾਜੋਂ ਕੰਮੋਂ ਕਾਜੋਂ ,ਆਨ ਹੋਈ ਦਿਲਗੀਰੀ
ਪੱਟ ਦੋਸ਼ਾਲੇ ਭਾਵਨ ਨਾਹੀਂ ,ਭਾਵੇ ਵੇਸ ਫ਼ਕੀਰੀ

ਹਰ ਤਦ ਬੀਰੋਂ ਅਤੇ ਸੁਲਾ ਹੂੰ, ਹੋ ਗਿਆ ਇੱਕ ਤਰਫ਼ੇ
ਮਤਲਬ ਸਮਝ ਚੋ ਪੀਤਾ ਹੋਇਆ ,ਵਾਚ ਪਰਮ ਦੇ ਹਰਫ਼ੇ

ਆਸਿਮ ਸ਼ਾਹ ਵਜ਼ੀਰਾਂ ਤਾਈਂ, ਸ਼ਹਿਜ਼ਾਦੇ ਵੱਲ ਘੁਲਦਾ
ਵਾਅਜ਼ ਨਸੀਹਤ ਕਰਿਓ ਕੋਈ ,ਮੱਤ ਹੋਵੇ ਵਾਹ ਚਲਦਾ

ਮੇਰ ਵਜ਼ੀਰ ਸਿਆਣੇ ਨਾਲੇ, ਆਲਮ ਕਾਜ਼ੀ ਮਿੱਲਾਂ
ਆਸ਼ਿਕ ਨੂੰ ਸਮਝਾਉਣ ਲੱਗੇ, ਛੱਡ ਲਾਲ਼ਾ ਇਹ ਭੁੱਲਾਂ

ਕਹਿਣੇ ਇਲਮ ਪੜ੍ਹਾਇਆ ਤੈਨੂੰ ,ਪੜ੍ਹ ਕੇ ਪੱਥਰ ਹੋਵਿਉਂ
ਸ਼ਾ ਹੂੰ ਬਣੀਂ ਕੰਗਾਲ ਧਗਾਨੇ ,ਇਸ ਪਾਸੇ ਕਿਸ ਢੋਯੋਂ

ਆਸ਼ਿਕ ਕਹਿੰਦਾ ਜੇ ਲੱਖ ਆਖੋ, ਮੈਂ ਇੱਕ ਬਾਤ ਨਾ ਸੁਣਦਾ
ਇਹ ਭੁੱਲਾਂ ਛੱਡ ਭੁੱਲਾਂ ਨਾਹੀਂ, ਭੋਲ਼ਾ ਆਪਣੇ ਗੁਣ ਦਾ

ਪੜ੍ਹ ਪੜ੍ਹ ਪੱਥਰ ਬਣਿਆ ਹੈ ਸਾਂ ,ਪਾਰਸ ਇਸ਼ਕ ਲਗਾਇਆ
ਸੁਣਾ ਸਿੱਕਾ ਜੋ ਕੁਝ ਆਹਾ , ਹੱਥ ਸਰਾਫ਼ ੋ ਕਾਇਆ

ਵਿਕਿਆ ਸਦਾ ਮੁੜਦਾ ਨਾਹੀਂ, ਜੇ ਲਿਖ ਦਿਓ ਬਹਾਨੀ
ਛੇਕ ਗਈ ਸਭ ਹਰਫ਼ ਤੁਸਾਡੇ , ਵਗ ਪਰਮ ਦੀ ਕਾਣੀ

ਜੇ ਮੂਰਤ ਵਿਚ ਹੁੰਦਾ ਨਾਹੀਂ , ਸਿਰ ਸੱਚੇ ਦਿਲਬਰ ਦਾ
ਕੀ ਤਾਕਤ ਸੀ ਘਾਇਲ ਕਰਦੀ , ਜਿਗਰਾ ਦਾਨਿਸ਼ਵਰ ਦਾ

ਜਿਲੇ ਨੂੰ ਮੱਤ ਦੇਵਨ ਵਾਲੇ , ਝੱਲੀਆਂ ਵਿਚ ਗਿਨੀਂਦੇ
ਅਸਾਂ ਸੱਜਣ ਵੱਲ ਸਿਰ ਪਰ ਜਾਨਾਂ , ਮਰ ਸੋ ਮੱਤੀਂ ਦਿੰਦੇ

ਜੋ , ਜੋ ,ਕਰਨ ਸਵਾਲ ਅਕਲ ਦਾ , ਆਸ਼ਿਕ ਡਕਦਾ ਜਾਏ
ਲਾਜਵਾਬ ਹਕੀਮਾਂ ਹੋ ਕੇ , ਆਨ ਜਵਾਬ ਸੁਣਾਏ

ਓੜਕ ਆਸਿਮ ਗੱਲਾਂ ਸੁਣ ਕੇ , ਗਲੀਆ ਗ਼ਮ ਦੇ ਬੋਤੇ
ਹੰਜੋਂ ਪਾਣੀ ਨਾਲ਼ ਪੀਓ ਨੇ , ਬੇਟੇ ਤੋਂ ਹੱਥ ਧੋਤੇ

ਕਹਿੰਦਾ ਬੇਟਾ ਮੰਗ ਮੰਗ ਲਦੱਹੋਂ , ਕਿਹੜੀ ਜਾਇ ਨਾ ਸ੍ਰੀ
ਬੁਡ੍ਹੇ ਵਾਰੇ ਅਉਸਰ ਵੇਲੇ , ਟੁਰਿਉਂ ਭੰਨ ਡੰਗੋਰੀ

ਸੈਫ਼ ਮਲੂਕ ਕਹੇ ਸਨ ਬਾਬਲ , ਖ਼ੈਰ ਆਫ਼ੀਅਤ ਮੰਗੀਏ
ਕਾਹਨੂੰ ਬੇਟੇ ਮੰਗਣੇ ਰੱਬ ਤੋਂ , ਬੁਰੇ ਨਸੀਬੋਂ ਸੰਗੀਏ