ਸੈਫ਼ਾਲ ਮਲੂਕ

ਮਿਅਰਾਜ ਸ਼ਰੀਫ਼

ਆਈ ਰਾਤ ਮੁਬਾਰਕ ਵਾਲੀ, ਭਾਗ ਅਸਾਡੇ ਜਾਗੇ
ਸੱਜਣਾਂ ਤੇ ਖ਼ੁਸ਼ ਮੁਸ਼ਕਾਂ ਡਹਲੀਆਂ, ਦੁਸ਼ਮਣ ਸਿਰ ਸੁਹਾਗੇ

ਅਸਮਾਨਾਂ ਪਰ ਤਾਰੇ ਰਸ਼ਨ, ਸ਼ਮ੍ਹਾ ਚਿਰਾਗ਼ ਯਗਾਨੇ
ਸਕਦੀਆਂ ਯਾਰਾਂ ਨੂੰ ਆ ਪੁਹਤੇ ,ਸਕਾਂ ਦੇ ਪਰਵਾਨੇ

ਵਹੀ ਵਕੀਲ ਲਿਆਇਆ ਸੱਦਾ ,ਨਾਲੇ ਘੋੜਾ ਜੋੜਾ
ਆ ਮਿਲੀਏ ਹੱਕ ਜੋੜ ਮੁਹੰਮਦ، ਤੈਨੂੰ ਕੁਰਬ ਨਾ ਥੋੜਾ

ਹਰਦਮ ਸਿਕ ਤੁਸਾਡੀ ਸਾਨੂੰ ,ਆਈ ਰਾਤ ਮਿਲਣ ਦੀ
ਸੱਦ ਘੱਲਿਓਂ ਵਡਿਆਈ ਦੇ ਕੇ ,ਇੱਜ਼ਤ ਵਦੱਹੀ ਸੱਜਣ ਦੀ

ਲਵਾ ਕਲਮ ਅਸਮਾਨਾਂ ਜ਼ਿਮੀਆਂ ,ਦੋਜ਼ਖ਼ ਜੰਨਤ ਤਾਈਂ
ਕੁਰਸੀ ਅਰਸ਼ ਮੁਅੱਲਾ ਵੇਖੀਂ ,ਸੈਰ ਕਰੀਂ ਸਭ ਜਾਈਂ

ਇੱਜ਼ਤ ਕੁਰਬ ਤੁਸਾਡਾ ਵੇਖਣ ,ਹੋਰਾਂ ਮੁਲਕ ਪਿਆਰੇ
ਨਾਲੇ ਰੂਹ ਨਬੀਆਂ ਸੁਣਦੇ ,ਹੋਣ ਸਲਾਮੀ ਸਾਰੇ

ਦੋਜ਼ਖ਼ ਜੰਨਤ ਵਿਚ ਅਸਮਾਨਾਂ ,ਜੋ ਖ਼ਲਕੁ ਅੱਲ੍ਹਾ ਵਸਦੀ
ਪਾਕ ਜਮਾਲ ਤੁਸਾਡੇ ਕਾਰਨ, ਹਰ ਦੀ ਜਾਨ ਤਰਸਦੀ

ਵੇਖ ਜਮਾਲ ਹਬੀਬ ਮੇਰੇ ਦਾ ,ਸਦਕੇ ਸਦਕੇ ਜਾਵਣ
ਸ਼ਰਫ਼ ਸਆਦਤ ਪਾਵਨ ਸਾਰੇ ,ਸ਼ੁਕਰ ਬਜਾ ਲਿਆਉਣ

ਹੋਇਆ ਸਵਾਰ ਬੁਰਾ ਕੈ ਅਤੇ ,ਉਹ ਸੁਲਤਾਨ ਅਰਬ ਦਾ
ਚਾਈ ਵਾਗ ਮੁਹੱਬਤ ਵਾਲੀ ,ਟੁਰਿਆ ਰਾਹ ਤਲਬ ਦਾ

ਲੈ ਲੈ ਨਜ਼ਰਾਂ ਮਿਲਦੇ ਅੱਗੋਂ, ਰੂਹ ਤਮਾਮ ਨਬੀਆਂ
ਖ਼ਿਦਮਤ ਅੰਦਰ ਹਾਜ਼ਰ ਹੋਏ ,ਬੱਧੇ ਲੱਕ ਵਲਿਆਂ

ਸੇ ਸਿੰਗਾਰ ਕੀਤੇ ਸਭ ਹੋਰਾਂ ,ਮੰਗਲ ਗਾਵਣ ਖੁਲ੍ਹੀਆਂ
ਅੱਜ ਜੰਝਾਂ ਦਾ ਲਾੜਾ ਆਇਆ ,ਮਲ ਮਿਲ ਰੱਖੋ ਗਲੀਆਂ

ਇਸਰਾ ਦਾ ਸਿਰ ਗਸ਼ਤ ਸਿਰੇ ਤੇ, ਅਫ਼ਸਰ ਸੀ ਲਵਲਾ ਕੀ
ਤਾਹਾ ਤੇ ਯਾਸੀਨ ਫੁੱਲਾਂ ਦਾ ,ਸਹੁਰਾ ਸ਼ਰਮ ਤੇ ਪਾਕੀ

ਸੋਹਣੀ ਝੁੰਡ ਮੁਅਨਬਰ ਸਿਰ ਤੇ, ਚਮਕੇ ਨੂਰ ਦਿਖਾ ਨੂੰ
ਸੁਰਮਾ ਸੀ ਮਾਜ਼ਾਗ਼ ਇੱਕ੍ਹੀਂ ਵਿਚ ,ਗੱਲ ਤਾਵੀਜ਼ ਕੁਰਾਨੋਂ

ਨਾਅਤ ਦਰੂਦ ਸਲਾਤ ਸਲਾਮੋਂ ,ਛੁੱਟੀਆਂ ਝੂਲਣ ਕਤਾਰਾਂ
ਸੱਲੀ ਅੱਲ੍ਹਾ ਅਲੀਆ ਵਸੱਲਮ ,ਕਰਨ ਨਕੀਬ ਪਕੁਰਾਂ

ਛੋੜ ਅਸਮਾਨਾਂ ਜ਼ਿਮੀਆਂ ਤਾਈਂ, ਸਰੂਰ ਗਿਆ ਅਗੇਰੇ
ਜਤੱਹੇ ਵਹੀ ਨਹੀਂ ਵਣਜ ਸਕਦਾ ,ਹਟ ਬੈਠਾ ਕਰ ਡੇਰੇ

ਸਰੂਰ ਨੇ ਫ਼ਰਮਾਇਆ ਉਸ ਨੂੰ ,ਜੇ ਤੂੰ ਸਾਥੀ ਮੇਰਾ
ਚੱਲ ਅਗੇਰੇ ਨਾਲ਼ ਅਸਾਡੇ, ਕਿਉਂ ਬੈਠੋਂ ਕਰ ਡੇਰਾ

ਕੀਤੀ ਅਰਜ਼ ਫ਼ਰਿਸ਼ਤੇ ਹਜ਼ਰਤ ,ਕੰਨ ਅਸੀਂ ਬੇਚਾਰੇ
ਜੇ ਹੱਕ ਗਿੱਠ ਅਗੇਰੇ ਹੋਵਾਂ, ਸੜ ਜਾਂਦੇ ਪਰ ਸਾਰੇ

ਨਈਂ ਮਜਾਲ ਅਸਾਡੀ ਅੱਗੇ, ਚਮਕਣ ਨੂਰ ਤਜੱਲੇ
ਐਸਾ ਕੁਰਬ ਤੁਸਾਨੂੰ ਲਾਇਕ, ਜਾਓ ਹੱਕ ਹਕੱਲੇ

ਜਤੱਹੇ ਕਦਮ ਤੁਸਾਡਾ ਓਥੇ ,ਹੋਰ ਨਈਂ ਕੋਈ ਪੁੱਜਦਾ
ਅਹਿਲ ਕਮਾਲ ਜਲਾਲ ਮੁਹੰਮਦ, ਤੋਂ ਹੀ ਤੋ ਹੈਂ ਸਿਜਦਾ

ਸਭ ਕਿਸੇ ਥੀਂ ਗਏ ਅਗੇਰੇ ,ਚਾਅ ਚਾਅ ਪਰਦੇ ਨੂਰੀ
ਕਾਬ ਕੱਠ ਸੀਨ ਓ ਅਦਨਾ ਤਾਈਂ, ਪਾਇਆ ਸ਼ਾਨ ਹਜ਼ੂਰੀ

ਜਾਨੀ ਨਾਲ਼ ਮਿਲੇ ਦਿਲ ਜਾਨੀ ,ਵਿੱਥ ਨਾ ਰਹੀਆ ਜੱਰਾ
ਖ਼ਿਲਅਤ ਤੁਹਫ਼ੇ ਹਦੀਏ ਲੈ ਕੇ, ਆਏ ਫੇਰ ਮਕਰਰਾ

ਐਸਾ ਨਬੀ ਜਿਨ੍ਹਾਂ ਦਾ ਵਾਲੀ ,ਸੌ ਉੱਮਤ ਕਿਉਂ ਝੁਰ ਸੀ
ਐਬ ਗੁਨਾਹ ਖ਼ਤਾਿਆਂ ਬਾਬਤ, ਕਿਉਂ ਦੋਜ਼ਖ਼ ਵੱਲ ਟਰਸੀ

ਕੇ ਕੁਝ ਨਾਅਤ ਤੁਸਾਡੀ ਆਖਾਂ, ਖ਼ਲਕਤ ਦੇ ਸਰਦਾਰਾ
ਲਾਖ ਸਲਾਤ ਸਲਾਮ ਤੇਰੇ ਤੇ, ਲਾਖ ਦਰੂਦ ਹਜ਼ਾਰਾ

ਤੁਧ ਪੁਰ ਹੋਣ ਦਰੂਦ ਅਲੱਲਾ ਦੇ ਆਲ ਔਲਾਦ ਤੇਰੀ ਤੇ
ਪੈਰਵਾਂ ਅਸਹਾਬਾਂ ਉਤੇ ਭੀ ਬੁਨਿਆਦ ਤੇਰੇ ਤੇ