ਸੈਫ਼ਾਲ ਮਲੂਕ

ਅਰਜ਼ ਦਾਸ਼ਤ

ਯਾ ਨਬੀ ਅੱਲ੍ਹਾ ਜੇ ਕੁਝ ਦਿੱਤਾ , ਕਦਰ ਤੈਨੂੰ ਰੱਬ ਵਾਲੀ
ਜ਼ਰਿਏ ਜਿਤਨਾ ਘਟਦਾ ਨਾਹੀਂ, ਹਤੱਹੋਂ ਹੁੰਦਾ ਆਲੀ

ਆਓਗਨਹਾਰ ਤੁਫ਼ੈਲ ਤੁਸਾਡੇ ,ਅਸੀਂ ਬਹਸ਼ਤੀਂ ਜਾਈਏ
ਰਹਿਮਤ ਅਤੇ ਲੁਕਾ-ਏ-ਮਿਹਰ ਦਾ, ਪਾਕ ਜਨਾਬੋਂ ਪਾਈਏ

ਹੋਰ ਕਿਸੇ ਕੁਝ ਨੇਕੀ ਹੋਸੀ, ਤੋਸ਼ਾ ਖ਼ਰਚ ਕਬਰ ਦਾ
ਮੈਨੂੰ ਹਿਕੋ ਨਾਮ ਤੁਸਾਡਾ ,ਗਹਿਣਾ ਰੋਜ਼ ਹਸ਼ਰ ਦਾ

ਤੈਨੂੰ ਕੱੋਤ ਬਖ਼ਸ਼ੀ ਮਿਲਾ ,ਸਭ ਖ਼ਲਕਤ ਬਖ਼ਸ਼ਾਵੀਂ
ਹੁੰਦੇ ਜ਼ੋਰ ਸਵਾਲ ਨਾ ਮੁੜੇਂ, ਨਬੀ ਕਰੀਮ ਕਹਾਵੀਂ

ਦੋਸਤ ਦੁਸ਼ਮਣ ਚੰਗਾ ਮੰਦਾ ਜੇ ,ਕੋਈ ਹੋਏ ਸਵਾਲੀ
ਕਦ ਕਰੀਮਾਂ ਦੇ ਦਰ ਉੱਤੋਂ ,ਮੁੜ ਆਵੇ ਹੱਥ ਖ਼ਾਲੀ

ਰਕੱਹੀ ਝੋਲ ਤੁਸਾਡੇ ਅੱਗੇ, ਪਾਉ ਖ਼ੈਰ ਯਤੀਮਾਂ
ਆਓ ਗਨਹਾਰ ਕੂਚਜੀਂ ਭਰਿਆ ,ਬਖ਼ਸ਼ੇਂ ਨਬੀ ਕਰੀਮਾ

ਕੀਤੀ ਬੇ ਫ਼ੁਰਮਾਨੀ ਤੇਰੀ ,ਭਲਾ ਫਿਰਿਓਸ ਰਾਹੋਂ
ਨਾਮ ਅੱਲ੍ਹਾ ਦੇ ਬਖ਼ਸ਼ ਬੇ ਅਦਬੀ, ਨਾ ਕਰ ਪਕੜ ਗੁਣਾ ਹੂੰ

ਸੁਖ਼ਨ ਨਹੀਂ ਕੋਈ ਹੁੰਦਾ ਮੈਂ ਥੀਂ, ਤੇਰੀ ਸ਼ਾਨ ਕਦਰ ਦਾ
ਤਾਹਾ ਤੇ ਯਾਸੀਨ ਇਲਾਹੀ ,ਸਿਫ਼ਤ ਤੁਸਾਡੀ ਕਰਦਾ

ਬਹੁਤ ਇੱਜ਼ਤ ਲੱਲਾ ਕੀ ਤੈਨੂੰ, ਕੇ ਮੈਂ ਸਿਫ਼ਤ ਸਨੁਵਾਂ
ਆਲ ਅਸਹਾਬ ਸਮੇਤ ਸਲਾਮਾਂ, ਹੋਰ ਦਰੂਦ ਪਚੁਵਾਂ

ਆਲ ਆਓਲਾਦ ਤੇਰੀ ਦਾ ਮੰਗਤਾ, ਮੈਂ ਕੰਗਾਲ ਜ਼ਿਆਨੀ
ਪਾਉ ਖ਼ੈਰ ਮੁਹੰਮਦ ਤਾਈਂ ,ਸਦਕਾ ਸ਼ਾਹ ਜੀਲਾਨੀ