ਜੀਵਨ ਬੁਰੀ ਬਲ਼ਾ ਏ ਮੀਆਂ

ਜੀਵਨ ਬੁਰੀ ਬਲ਼ਾ ਏ ਮੀਆਂ
ਰਾਖਾ ਆਪ ਏ ਮਿਆਂਂ

ਇਸ਼ਕ ਮੁਹੱਬਤ ਦਾਨ ਕਦੋਂ ਏ
ਇਹ ਤੇ ਇਕ ਸਜ਼ਾ ਏ ਮੀਆਂ

ਆਪ ਸਹੇੜੇ ਜੋ ਦਖੜਯੇ
ਕਰਨਾ ਆਪ ਏ ਮਿਆਂਂ

ਹਿੰਮਤ ਹੈ ਤੇ ਲਾਹ ਲੈ ਉੱਠ ਕੇ
ਦਿਲ ਵਿਚ ਜਿਹੜਾ ਚਾ ਏ ਮੀਆਂ

ਆਪਣੀ ਮਰਜ਼ੀ ਵਰਤ ਨਾ ਸਕੀਏ
ਚੰਗਾ ਮਾਰਸ਼ਲ ਲਾ ਏ ਮੀਆਂ

ਬੰਦੇ ਦਾ ਕੋਈ ਮੁੱਲ ਨਾ ਉਥੇ
ਆਟੇ ਦਾ ਤੇ ਏ ਮਿਆਂਂ

ਕੌਣ ਜ਼ਫ਼ਰ ਰੁਖ਼ ਉਹਦਾ ਮੁੜੇ
ਉਹ ਤੇ ਇਕ ਦਰਿਆ ਏ ਮੀਆਂ