ਜਲਵੇ ਤੱਕ ਤਕ ਮਰਦਾ ਜਾਵਾਂ ਚਾਵਾਂ ਨਾਲ਼

ਜਲਵੇ ਤੱਕ ਤਕ ਮਰਦਾ ਜਾਵਾਂ ਚਾਵਾਂ ਨਾਲ਼
ਹੁਸਨ ਉਹਦੇ ਤੋਂ ਅੱਖਾਂ ਤਾਨਾਂ ਚਾਵਾਂ ਨਾਲ਼

ਯਾਰ ਦਾ ਬਖ਼ਸ਼ਿਆ ਹਿਜਰ ਹੰਢਾਣਾਂ ਚਾਵਾਂ ਨਾਲ਼
ਢਾ ਕੇ ਆਸ ਦੇ ਮਹਿਲ ਉਠਾਣਾ ਨਾ ਲੱਲ

ਵੇਲੇ ਦੀ ਕਰੜਾਈ ਰੰਗ ਉੱਡ ਦਿੱਤੇ ਤੇ
ਸੋਚਾਂ ਦੀ ਤਸਵੀਰ ਬਨਾਣਾਂ ਚਾਵਾਂ ਨਾਲ਼

ਹੱਸਦੇ ਹੱਸਦੇ ਹੋਸ਼ ਜਦੋਂ ਗੁੰਮ ਹੋ ਜਾਵੇ
ਖ਼ੋਰੇ ਕਿਦਰੇ ਮੈਂ ਟੁਰ ਜਾਨਾਂ ਚਾਵਾਂ ਨਾਲ਼

ਹਰ ਔਕੜ ਤੇ ਮੈਂ ਸੂਲ਼ੀ ਚੜ੍ਹ ਜਾਨਾਂ ਵਾਂ
ਦਿਲ ਮਨਸੂਰ ਨੂੰ ਨਿੱਤ ਅਜ਼ਮਾਨਾਂ ਚਾਵਾਂ ਨਾਲ਼

ਅਰਸ਼ਾਂ ਤੋਂ ਫਿਰ ਕਿਤੇ ਉਚੇਰਾ ਟੁਰ ਜਾਵੇ
ਬਾਜ਼ ਖ਼ਿਆਲੀ ਜਦੋਂ ਉਡਾਣਾਂ ਚਾਵਾਂ ਨਾਲ਼

ਐਕਤ ਜਦ ਵੀ ਨਸ਼ਾ ਚੜ੍ਹਾਏ ਜ਼ਫ਼ਰ ਮੀਆਂ
ਦੂਈ ਵਾਲੀ ਕੰਧ ਨੂੰ ਢਾਣਾਂ ਚਾਵਾਂ ਨਾਲ਼