ਮੁੱਕ ਜਾਂਦੇ ਸਭ ਹੋ ਕੇ ਹਾਵੇ

ਮੁੱਕ ਜਾਂਦੇ ਸਭ ਹੋ ਕੇ ਹਾਵੇ
ਜੇ ਉਹ ਰਹਿੰਦਾ ਵਿਚ ਕਲਾਵੇ

ਕਿਹੜਾ ਸਾਡੇ ਪਾੜੇ ਮਿਲੇ
ਕਿਹੜਾ ਵਿਛੜੇ ਅੰਗ ਮਿਲਾਵੇ

ਕਿੱਥੇ ਗੁੰਮ ਗਿਆ ਏ ਖ਼ਬਰੇ
ਬੰਦੇ ਨੂੰ ਕੋਈ ਲੱਭ ਲਿਆਵੇ

ਕੀ ਨੇਂ ਅੱਜ ਕੱਲ੍ਹ ਦੇ ਇਹ ਬਣਦੇ
ਨਿਰੇ ਵਿਗੁੱਚੇ, ਨਿਰੇ ਵਿਖਾਵੇ

ਡਰਨਾ ਵਾਂ ਮੱਤ ਝੱਲ ਨਖੁੱਟਾ
ਹੋਰ ਨਵਾਂ ਈ ਚੰਨ ਚੜ੍ਹਾਵੇ

ਤਿਊਂ ਤਿਊਂ ਮੁੱਕਦੇ ਜਾਂਦੇ ਪੈਂਡੇ
ਜਿਉਂ ਜਿਉਂ ਉੱਦਮ ਪੈਰ ਵਧਾਵੇ

ਜੀਵਨ ਦੀ ਨੂੰ ਆਖੋਵ
ਜ਼ਫ਼ਰੇ ਨਾਲ਼ ਧਮਾਲਾਂ ਪਾਵੇ