ਵੇਖ ਕੇ ਸੋਹਣੇ ਦਾ ਲਸ਼ਕਾਰਾ

ਵੇਖ ਕੇ ਸੋਹਣੇ ਦਾ ਲਸ਼ਕਾਰਾ
ਅੰਨ੍ਹਾ ਹੋ ਗਿਆ ਆਲਮ ਸਾਰਾ

ਅਸਾਂ ਗ਼ਰੀਬਾਂ ਨੂੰ ਵਰਚਾਇਆ
ਲਾ ਕੇ ਰੱਬ ਹਸ਼ਰਾਂ ਦਾ ਲਾਰਾ

ਰੱਬਾ! ਤੇਰਾ ਮੌਸਮ ਬਦਲੇ
ਬਦਲੇ ਸੋਚ ਮੇਰੀ ਦਾ ਧਾਰਾ

ਅੱਜ ਵੀ ਪੈਸੇ ਧੇਲੇ ਬਾਝੋਂ
ਕਰ ਲੈਂਦੇ ਨੇਂ ਲੋਕ ਗੁਜ਼ਾਰਾ

ਸਿਦਕ ਦਾ ਸੱਦ ਸੁਨੇਹਾ ਲੈ ਕੇ
ਆਇਆ ਆਸਾਂ ਦਾ ਹਰਕਾਰਾਰ

ਛੱਡ ਕੇ ਕਿਸਮਤ ਵਾਲਾ ਝੋਰਾ
ਕਿਰਲੇ ਜ਼ਫ਼ਰ ਮੀਆਂ ! ਕੋਈ ਚਾਰਾ