ਪੱਖੀ ਪੁੱਟ ਕੇ ਰੋ ਲੈਣਾ ਏ

ਪੱਖੀ ਪੁੱਟ ਕੇ ਰੋ ਲੈਣਾ ਏ
ਅੱਖਾਂ ਡਟ ਕੇ ਰੋ ਲੈਣਾ ਏ

ਉਹ ਵੀ ਪੀਲਾ ਪੇ ਜਾਂਦਾ ਸੀ
ਸਿਰਿਉਂ ਛੁੱਟ ਕੇ, ਰੋ ਲੈਣਾ ਏ

ਖ਼ੋਰੇ ਤੇਰਾ ਕੀ ਹੋਵੇਗਾ
ਮੈਂ ਤੇ ਹਟ ਕੇ ਰੋ ਲੈਣਾ ਏ

ਸਿਰ ਚੁੱਕ ਲੈਣਾ ਏ ਤੇ ਹੱਕ ਦੇਣਾ
ਜੁੱਤੀ ਸੁੱਟ ਕੇ ਰੋ ਲੈਣਾ ਏ

ਵੇਖੋ ਕਿਹੜੇ ਕੰਮ ਆਵੇਗਾ
ਰੱਸਾ ਵੱਟ ਕੇ ਰੋ ਲੈਣਾ ਏ