ਰੁੱਖਾ ! ਤੇਰੇ ਟੀਹਨ ਕਿੱਡੇ ਭੁੱਗੇ ਨੇਂ
ਰੁੱਖਾ ! ਤੇਰੇ ਟੀਹਨ ਕਿੱਡੇ ਭੁੱਗੇ ਨੇਂ
ਕੱਚੇ ਅੰਭ ਮੈਂ ਮਿੱਟੀ ਵਿਚੋਂ ਚੁਗੇ ਨੇਂ
ਉਨ੍ਹਾਂ ਹੋਠਾਂ ਗੱਲ ਕੀਤੀ ਏ ਮਿਲ਼ਨੀ ਦੀ
ਫੁੱਲ ਪੋਸਤ ਦੇ ਬਰਫ਼ਾਂ ਅਤੇ ਅੱਗੇ ਨੇਂ
ਵੇਲ਼ਾ ਅੱਖੀਂ ਕੱਢ ਕੇ ਲੁੱਟੀ ਜਾਂਦਾ ਏ
ਲੋਕੀ ਆਪਣੇ ਵੇਹੜਿਆਂ ਵਿਚ ਵੀ ਲੱਗੇ ਨੇਂ
ਇਸ ਵਸਤੀ ਦਾ ਨਾਂ ਈ "ਦਿਲ" ਹੋ ਸਕਦਾ ਏ
ਏਨੇ ਇਥੇ ਜੀ ਨਈਂ ਜਿੰਨੇ ਝੱਗੇ ਨੇਂ
ਕੀ ਮੈਂ ਖੇਡਾਂ ਲੁਕਣਮੀਟੀ ਸਾਹਵਾਂ ਦੀ
ਉਹ ਨਾ ਮੁੜ ਕੇ ਦੱਸੇ ਜਿਹੜੇ ਪੁੱਗੇ ਨੇਂ