ਮੈਂ ਤਾਂ ਢਗੜੇ ਜਿੱਤੇ ਤੇਰਾ ਕੀ ਬਣਿਆ

ਮੈਂ ਤਾਂ ਢਗੜੇ ਜਿੱਤੇ ਤੇਰਾ ਕੀ ਬਣਿਆ
ਤੇਰੀ ਅੱਖ ਸੀ ਅਤੇ ਤੇਰਾ ਕੀ ਬਣਿਆ

ਮੈਂ ਕਰਿਆਂ ਦਾ ਬੂਰ ਨੀ ਮੈਂ ਤਾਂ ਕਿਰਨਾ ਹਾ
ਦਸ ਖਾਂ ਸਾਈਏ ਰੁੱਤੇ ਤੇਰਾ ਕੀ ਬਣਿਆ

ਤੇਰੀ ਆਸੇ ਲੱਗ ਕੇ ਬੈਠੇ ਹੋਇਆਂ ਦੇ
ਜਾਗਣ ਪੈਰ ਨਾ ਸੁੱਤੇ ਤੇਰਾ ਕੀ ਬਣਿਆ

ਸਾਨੂੰ ਉਹਦੀ ਕੁੰਡ ਬੇ ਤੋਰਾ ਕਰ ਛੱਡਿਆ
ਬੇ ਪ੍ਰਵਾਹ ਦੀ ਗੱਤੇ ਤੇਰਾ ਕੀ ਬਣਿਆ

ਤੇਰਾ ਕੀ ਬਣਿਆ ਵੇ ਸਾਨੂੰ ਹੁੱਸੜਾਂ ਦੇ
ਖਾ ਗਏ ਹਲਕੇ ਕੁੱਤੇ, ਤੇਰਾ ਕੀ ਬਣਿਆ