ਬੂਹੇ ਬੂਹੇ ਅਲ ਜਾਂਦਾ ਏ

ਬੂਹੇ ਬੂਹੇ ਅਲ ਜਾਂਦਾ ਏ
ਜੇ ਪੁਚੱਹੋ ਤਾਂ ਮਿਲ ਜਾਂਦਾ ਏ

ਜਿਹਨੂੰ ਖੋਹੇ ਸੁੱਟ ਆਉਂਦਾ ਹਾਂ
ਉਹੀ ਅੱਗੋਂ ਝੱਲ ਜਾਂਦਾ ਏ

ਜਿਹੜੇ ਫੁੱਲ ਨੂੰ ਵੇਖੀ ਰੱਖਾਂ
ਟਾਹਣੀ ਅਤੇ ਗੱਲ ਜਾਂਦਾ ਏ

ਇਹਨੂੰ ਉਠ ਨਾ ਆਖੇ ਕੋਈ
ਭੀੜਾਂ ਦੇ ਵਿਚ ਰਲ਼ ਜਾਂਦਾ ਏ

ਕਿਥੋਂ ਕਿਥੋਂ ਲੁਕੇ ਬੂਟੀ
ਵਾੜੋਂ ਬਾਹਰ ਫੁੱਲ ਜਾਂਦਾ ਏ