ਭਾਵੇਂ ਸਾਡੀ ਹਾਰ ਤੇ ਰਾਜ਼ੀ ਹੋਜਾਵੇ

ਭਾਵੇਂ ਸਾਡੀ ਹਾਰ ਤੇ ਰਾਜ਼ੀ ਹੋਜਾਵੇ
ਸਾਡਾ ਕੀ?ਸਰਕਾਰ ਤੇ ਰਾਜ਼ੀ ਹੋ ਜਾਵੇ

ਉਹਦਾ ਰਾਜ਼ੀ ਹੋਣਾ ਕਿੱਡਾ ਸੌਖਾ ਏ
ਸਾਨੂੰ ਦੇਵੇ ਮਾਰ ਤੇ ਰਾਜ਼ੀ ਹੋਜਾਵੇ

ਉਹਦੀ ਹਾਂ ਦਾ ਦਫ਼ਤਰ ਹਿੱਕ ਦੇਣਾ ਖੁੱਲੇਗਾ
ਪਰ ਜਿਹੜਾ ਇਨਕਾਰ ਤੇ ਰਾਜ਼ੀ ਹੋਜਾਵੇ ?

ਹੱਥਾਂ ਵਿਚ ਤਲਵਾਰ ਤੇ ਪੈਰੀਂ ਝਾਂਜਰ ਏ
ਵੇਖੋ ਕਿਹੜੇ ਵਾਰ ਤੇ ਰਾਜ਼ੀ ਹੋਜਾਵੇ

ਓਹੇ ਘੋੜੇ ਖ਼ਾਲੀ ਹਟਦੇ ਵੇਖੇ ਨੇਂ
ਜਿਹਨਾਂ ਦੇ ਅਸਵਾਰ ਤੇ ਰਾਜ਼ੀ ਹੋ ਜਾਵੇ