ਰੱਸੇ ਰਤੀਆ ਰੱਸੇ ਭੇਡਾਂ ਚਰਨਾ ਏ

ਰੱਸੇ ਰਤੀਆ ਰੱਸੇ ਭੇਡਾਂ ਚਰਨਾ ਏ
ਸ਼ਾਲਾ ਮੀਂਹ ਪਿਆ ਵਸੇ ਭੇਡਾਂ ਚਰਨਾ ਏ

ਬਣੀਆਂ ਅਤੇ ਸਡੇ ਖੇਡੇ ਪੇ ਗਏ ਨੇਂ
ਕੌਣ ਇਹਨਾ ਨੂੰ ਦੱਸੇ ਭੇਡਾਂ ਚਰਨਾ ਏ

ਖਾਡੀ ਤਲ਼ੇ ਰੱਖ ਕੇ ਸੂਟ ਗਵੀੜਾਂ ਦੇ
ਛੇੜੂ ਮਰਗਏ ਤਿਸੇ ਭੇਡਾਂ ਚਰਨਾ ਏ

ਅੱਖ ਚੋਂ ਤਿਲਕਣ ਦੇ ਅੱਥਰੂ ਰੁਖ਼ਸਾਰਾਂ ਤੇ
ਖੋਲ ਵੇ ਸਾਈਆਂ ਰੱਸੇ ਭੇਡਾਂ ਚਰਨਾ ਏ

ਭੋਈਂ ਚੋਂ ਸਿਰ ਕੀ ਨਿਕਲਿਆ ਸਾਵੀ ਬੂਟੀ ਦਾ
ਮੂੰਹ ਬਘਿਆੜਾਂ ਕਿਸੇ , ਭੇਡਾਂ ਚਰਨਾ ਏ