ਤੇਰਾ ਹੁਸਨ ਜਮਾਲ ਸਲਾਮਤ

ਤੇਰਾ ਹੁਸਨ ਜਮਾਲ ਸਲਾਮਤ
ਜੋਬਨ ਦਾ ਹਰ ਸਾਲ ਸਲਾਮਤ

ਸਾਡੇ ਲੇਖ ਬਹਾਰਾਂ ਕੋਈ ਨਾ
ਰਹਿ ਤੋਂ ਖ਼ੁਸ਼ੀਆਂ ਨਾਲ਼ ਸਲਾਮਤ

ਬੰਦੇ ਨੇ ਨਹੀਂ ਰਹਿਣਾ ਉਥੇ
ਰਹਿਣ ਉਰੂਜ ਜ਼ਵਾਲ ਸਲਾਮਤ

ਤੇਰੀ ਝੋਲ਼ੀ ਰਹੇ ਭਰੀਚੀ
ਤੇਰੀ ਸੋਚ ਖ਼ਿਆਲ ਸਲਾਮਤ

ਰਹਿਣੇ ਨਹੀਂ ਇਹ ਮਿਲੇ ਠੇਲੇ
ਰਹਿਣਾ ਤੇਰਾ ਕਮਾਲ ਸਲਾਮਤ

ਸਾਡੀ ਖ਼ੈਰ ਖ਼ੈਰੀਅਤ ਇਹੋ
ਤੇਰਾ ਮਾਜ਼ੀ ਹਾਲ ਸਲਾਮਤ

ਧਰੀਏ ਕੱਖ ਮਦਸਰ ਓਥੇ
ਜਿਥੇ ਡਾਲ਼ੀ ਡਾਲ਼ ਸਲਾਮਤ