ਮੰਦਰ ਵਿਚ ਨਾ ਯਾਰ ਮਸੀਤੇ

ਮੰਦਰ ਵਿਚ ਨਾ ਯਾਰ ਮਸੀਤੇ
ਹੋਰ ਤਰ੍ਹਾਂ ਦੇ ਸਿਜਦੇ ਕੀਤੇ

ਤੇਰੀ ਗੱਲ ਗਵਾਚ ਨਾ ਜਾਵੇ
ਲੋਕੀ ਹਨ ਬੜੇ ਬਦਨੀਤੇ

ਸਾਡਾ ਪਿਆਰ ਨਿਭਾਵੀਂਗੀ ਕੀ
ਵੇਲੇ ਵਾਲੀਏ ਜ਼ਾਲਮ ਰੇਤੇ

ਲੋਕ ਕਿਆਮਤ ਕੋਲੋਂ ਡਰਦੇ
ਸਾਡੇ ਸਿਰ ਤੇ ਰੋਜ਼ ਈ ਬੀਤੇ

ਉਹ ਕੀ ਇਸ਼ਕ ਮੁਕਾਮ ਪਛਾਨਣ
ਜਿਹੜੇ ਲੋਕਾਂ ਜ਼ਹਿਰ ਨਾ ਪੀਤੇ

ਇਸ ਵੇਲੇ ਦੇ ਲੋਕ ਮਦਸਰ
ਬੰਦੇ ਹਨ ਕਿ ਹੁਣ ਇਹ ਚੇਤੇ