ਮੁਖੀ ਚੂਸ ਚੌਧਰੀ

ਅੱਜ ਇਕ ਚੌਧਰੀ ਦੀ ਗੱਲ ਤਵਾ ਨੂੰ ਦੱਸੀਏ
ਸੰਨ ਕੇ ਤੇ ਸਾਰੇ ਰਲ਼ ਮਿਲ ਕੇ ਤੇ ਹਸਈਏ

ਪੁੱਛੋ ਨਾ ਇਹ ਚੌਧਰੀ ਦਾ ਕਿੱਡਾ ਉਹ ਕੰਜੂਸ ਸੀ
ਦੁਨੀਆ ਤੇ ਸੱਚ ਮੱਚਦਾ ਉਹ ਮੱਖੀ ਚੂਸ ਸੀ

ਘਰ ਉਹਦੇ ਬੀ ਬੀ ਉਹਦੀ ਕਾਲ਼ੀ ਜਈ ਮੋਟੀ ਜਈ
ਨਖ਼ਰਾ ਤੇ ਢੇਰ ਸੀ ਉਹ ਕੱਦ ਦੀ ਵੀ ਛੋਟੀ ਜਈ

ਦੰਦ ਉਹਦੇ ਵੱਡੇ ਵੱਡੇ ਅੱਖਾਂ ਦੋਵੇਂ ਛੋਟੀਆਂ
ਪੈਰ ਚੌੜੇ ਇੰਜ ਜਿਵੇਂ ਬਾਜਰੇ ਦੀਆਂ ਰੋਟੀਆਂ

ਇਕ ਇਕ ਕਣ ਵਿਚ ਸੌ ਸੌ ਮੋਰੀਆਂ
ਮੂੰਹ ਸਿਰ ਇੰਝ ਲੱਗੇ ਚੱਟੂ ਵੱਟਾ ਦੌਰਿਆਂ

ਇਹੋ ਜਿਹੀ ਬੀਵੀ ਹੋਵੇ ਪੈਸਾ ਵੀ ਨਹੀਂ ਲਗਦਾ
ਰੁੱਖੀ ਸੁਖੀ ਖਾ ਲਏ ਬਚਾਵਾ ਘਰ ਅੱਗ ਦਾ

ਚੌਧਰੀ ਦਾ ਨੌਕਰ ਇਕ ਰਾਤੀਂ ਕਦੇ ਜਾਂਦਾ ਸੀ
ਲਾਲਟੈਨ ਹੱਥ ਵਿਚ ਦੇਰ ਨਾਲ਼ ਆਂਦਾ ਸੀ

ਚੌਧਰੀ ਪੁੱਛਿਆ ਤੂੰ ਰਾਤੀਂ ਕੱਥ ਜਾਨਾਂ ਐਂ
ਨਾਲੇ ਲਾਲਟੈਨ ਵਿਚ ਤੇਲ ਵੀ ਜਲਾ ਨਾਂ ਐਂ

ਤੇਲ ਵੀ ਜਲਾ ਨਾਂ ਐਂ ਤੇ ਜੁੱਤੀ ਵੀ ਘਸਾ ਨਾਂ ਐਂ
ਸੱਚੀ ਗਲ ਧਸ ਰੋਜ਼ ਕੱਥ ਫੇਰੇ ਪਾਨਾਂ ਐਂ

ਕਹਿਣ ਲੱਗਾ ਚੌਧਰੀ ਜੀ ਸਹੇਲੀ ਕੋਲ਼ ਜਾਂਦਾ ਸੀ
ਅੱਜ ਤੋੜੀ ਗੱਲ ਇਹ ਤੋ ਅੱਡੇ ਕੋਲ਼ ਛੁਪਾ ਨਦਾ ਸੀ

ਅੱਜ ਤੁਸੀਂ ਪੁੱਛਿਆ ਤੇ ਸੱਚੀ ਗੱਲ ਕਰਨਾਂ ਆਂ
ਆਪਣੀ ਵੀ ਮਨਸ਼ਾ ਤੋ ਅੱਡੇ ਅੱਗੇ ਧਰਨਾਂ ਆਂ

ਮੇਰਾ ਜੀ ਏ ਮੈਂ ਹੁਣ ਸ਼ਾਦੀ ਕਦੇ ਕਰ ਲਾਂ
ਸੋਹਣੀ ਜਈ ਦੇਖ ਕੇ ਤੇ ਘਰ ਬੂਹਾ ਭਰ ਲਾਂ

ਸੰਨ ਕੇ ਤੇ ਚੌਧਰੀ ਨੂੰ ਅੱਗ ਜਿਵੇਂ ਲੱਗ ਗਈ
ਕਹਿਣ ਲੱਗਾ ਝੱਲਿਆ ਇਹ ਮਾਰ ਤੈਨੂੰ ਵਗ ਗਈ

ਮੈਂ ਵੀ ਸ਼ਾਦੀ ਕੀਤੀ ਸੀ ਤੇ ਮੈਂ ਵੀ ਰੋਜ਼ ਜਾਂਦਾ ਸਾਂ
ਅੰਧੇਰੇ ਵਿਚ ਜਾਂਦਾ ਸਾਂ ਅੰਧੇਰੇ ਵਿਚ ਆਂਦਾ ਸਾਂ

ਤੇਲ ਵੀ ਬਚਾਂਦਾ ਸਾਂ ਤੇ ਨੰਗੇ ਪੈਰ ਜਾਂਦਾ ਸਾਂ
ਗਿੱਟੇ ਪੈਰ ਪੁੱਜਦੇ ਤੇ ਠੋਕਰਾਂ ਵੀ ਖਾਂਦਾ ਸਾਂ