ਇਕ ਬੰਦੇ ਨੇ ਇਕ ਵਾਰੀ ਮੈਨੂੰ ਪਾਣੀ ਘੱਟ ਪਿਆਇਆ
ਪਾਣੀ ਪਿਆ ਕੇ ਉਸੇ ਵੇਲੇ ਸਵਾਲ ਇਹਨੇ ਇਕ ਪਾਇਆ

ਕੰਮ ਉਹ ਬੇ ਇੰਸਾਫ਼ੀ ਦਾ ਸੀ ਮੈਂ ਉਹ ਕੰਮ ਨਾ ਕੀਤਾ
ਫ਼ਿਰ ਖ਼ਿਆਲ ਉਹ ਮੁੜ ਮੁੜ ਆਵੇ ਕਿਉਂ ਪਾਣੀ ਮੈਂ ਪੀਤਾ

ਅੰਨ੍ਹੇ ਅੰਦਰ ਜਾ ਕੇ ਬੀਵੀ ਨੂੰ ਇਹ ਗੱਲ ਚਾ ਦੱਸੀ
ਉਹ ਗੱਲ ਸੁਣ ਕੇ ਵਿਹੜੇ ਅੰਦਰ ਖਿੜ ਖਿੜ ਕਰਕੇ ਹੱਸੀ

ਫ਼ਿਰ ਗਲੇ ਨੂੰ ਆਖਣ ਲੱਗੀ ਹੋਰ ਪਿਆ ਉਨਹੋਂ ਪਾਣੀ
ਸ਼ੁਕਰ ਖ਼ੁਦਾ ਦਾ ਉਸ ਵੇਲੇ ਮੈਂ ਪਾ ਨਹੀਂ ਦਿੱਤੀ ਲੱਸੀ

ਮੈਂ ਵੀ ਸੁਣ ਲੀ ਗੱਲ ਉਨ੍ਹਾਂ ਦੀ ਜੀੜੀ ਉਨ੍ਹਾਂ ਨੇ ਕੀਤੀ
ਕੁਛ ਨਾ ਪੁੱਛੋ ਪਾਣੀ ਪੀ ਕੇ ਕੀ ਮੇਰੇ ਤੇ ਬੀਤੀ

ਔਰਤ ਖ਼ਾਵੰਦ ਨੂੰ ਪਈ ਆਖੇ ਜੇ ਇਹ ਮੁੜ ਕੇ ਆਇਆ
ਮੁੜ ਕੇ ਉਸ ਕਮੀਨੇ ਨੂੰ ਤੋਂ ਪਾਣੀ ਫ਼ਿਰ ਪਿਆਇਆ

ਆਪੇ ਕੱਤ ਲਈਂ ਸੂਤਰ ਸਾਰਾ ਤੇ ਆਪੇ ਲਾ ਲਈਂ ਛੱਲੀ
ਆਪਣੇ ਪਿਓ ਦੇ ਘਰ ਵਿਚ ਮੁੜ ਕੇ ਮੈਂ ਜਾਵਾਂਗੀ ਚਲੀ

ਇਸ ਔਰਤ ਦੀਆਂ ਗੱਲਾਂ ਸੁਣ ਕੇ ਮੈਨੂੰ ਰਾਹ ਨਾ ਆਵੇ
ਖ਼ਾਲਿਦ ਇਸ ਘੱਟ ਪਾਣੀ ਅੰਦਰ ਡੁੱਬ ਡੁੱਬ ਮਰਦਾ ਜਾਵੇ

ਮੈਂ ਫ਼ਿਰ ਪੂਰੀ ਕੋਸ਼ਿਸ਼ ਕੀਤੀ ਪਾਣੀ ਬਾਹਰ ਨਾ ਆਵੇ
ਐਸੀ ਔਰਤ ਯਾਰੱਬ ਕਿਸੇ ਮਰਦ ਦੇ ਵੱਸ ਨਾ ਪਾਵੇ

ਮੈਂ ਆਪਣੇ ਇਨਸਾਫ਼ ਦਾ ਪੱਕਾ ਉਨਹੋਂ ਪਾਣੀ ਪਿਆਰਾ
ਇਕੋ ਗੱਲ ਤੋਂ ਪੇ ਜਾਂਦਾ ਏ ਅੰਦਰ ਦਾ ਲਸ਼ਕਾਰਾ

ਐਸੀਆਂ ਮਾਵਾਂ ਦੀਆਂ ਔਲਾਦਾਂ ਬਹਿ ਗਈਆਂ ਰਾਹਵਾਂ ਉੱਤੇ
ਗੱਲ ਔਲਾਦਾਂ ਦੀ ਏ ਖ਼ਾਲਿਦ ਮੱਕੇ ਮਾਂਵਾਂ ਉੱਤੇ

ਮੁਹੰਮਦ ਸਾਹਿਬ ਦੀ ਏਸ ਗੱਲ ਨੂੰ ਸੱਚਾ ਕਹੇ ਹਰ ਕੋਈ
ਮੇਰੇ ਨਾਲ਼ ਕਦਮ ਕਦਮ ਤੇ ਇਹ ਗੱਲ ਪੂਰੀ ਹੋਈ

ਨੀਚਾਂ ਦੀ ਅਸ਼ਨਾਈ ਕੋਲੋਂ ਫ਼ੈਜ਼ ਕਿਸੇ ਨਹੀਂ ਪਾਇਆ
ਕਿੱਕਰ ਅਤੇ ਅੰਗੂਰ ਚੜ੍ਹਾਇਆ ਤੇ ਹਰ ਖ਼ੋ ਸ਼ੈਹ ਜ਼ਖ਼ਮਾਇਆ

ਹਵਾਲਾ: ਇਸ ਢਬ ਸੇ, ਸ਼ਰੀਫ਼ ਖ਼ਾਲਿਦ; ਸਫ਼ਾ 153 ( ਹਵਾਲਾ ਵੇਖੋ )