ਜੱਜ ਔਰ ਸਿਪਾਹੀ ਦੀ ਲੜਾਈ

ਗੱਲ ਕੋਈ ਵੱਡੀ ਨਹੀਂ ਸੀ ਜਧੇ ਅਤੇ ਅੜ ਪਏ
ਜੱਜ ਤੇ ਸਿਪਾਹੀ ਦੋਵੇਂ ਆਪੇ ਵਿਚ ਲੜ ਪਏ

ਜੱਜ ਭੰਨਵੀਂ ਜੱਜ ਸੀ ਸਿਪਾਹੀ ਨਾਲੋਂ ਕਹਟ ਸੀ
ਸਿਪਾਹੀ ਨੂੰ ਕੋਈ ਜੱਜ ਅਤੇ ਪਿਛਲਾ ਵੀ ਵੱਟ ਸੀ

ਜੱਜ ਨੂੰ ਸਿਪਾਹੀ ਨੇ ਜ਼ਮੀਨ ਉੱਤੇ ਢਾ ਲਿਆ
ਅਤੇ ਉਦ੍ਹੇ ਬੈਠ ਕੇ ਤੇ ਲੰਮਾਂ ਉਨਹੋਂ ਪਾ ਲਿਆ

ਜੱਜ ਨੂੰ ਵਕੀਲ ਆਖਣ ਇਕ ਵਾਰੀ ਜ਼ੋਰ ਲਾ
ਪਾਸੇ ਨੂੰ ਪਰਤ ਨਾਲ਼ ਕਿਸੇ ਤਰ੍ਹਾਂ ਉੱਤੇ ਆ

ਅਸੀਂ ਦਿਨੇ ਰਾਤੀਂ ਹਰ ਪਾਸੇ ਤੇਰੇ ਵੱਲ ਆਂ
ਜਿਵੇਂ ਅਸੀਂ ਅੱਜ ਆਂ ਤੇ ਐਵੇਂ ਅਸੀਂ ਕੱਲ੍ਹ ਆਂ

ਸਿਪਾਹੀ ਨੂੰ ਸਿਪਾਹੀ ਆਖਣ ਤੇਰਾ ਆਜ ਜ਼ੋਰ ਏ
ਜੱਜਾਂ ਤੇ ਵਕੀਲਾਂ ਦਾ ਇਹ ਕਾਂਵਾਂ ਵਾਲਾ ਸ਼ੋਰ ਏ

ਉਨਹੋਂ ਅੱਜ ਗੋਡੇ ਨਾਲ਼ ਲਾ ਕੇ ਤੇ ਟਹਾਈਂ ਰੱਖ
ਜਿੰਨਾਂ ਜ਼ੋਰ ਲਗਦਾ ਤੇ ਉਨਾਂ ਜ਼ੋਰ ਲਾਏ ਰੱਖ

ਭੰਨਵੀਂ ਤੋਂ ਸਿਪਾਹੀ ਐਂ ਤੇ ਉਹ ਭੰਨਵੀਂ ਜੱਜ ਏ
ਤੇਰੇ ਨਾਲ਼ ਫ਼ੌਜ ਦੀ ਵੀ ਇੱਜ਼ਤ ਤੇ ਲੱਜ ਏ

ਸਿਪਾਹੀ ਉੱਤੇ ਬੈਠ ਕੇ ਤੇ ਹੰਜੋਂ ਹੰਜੋਂ ਰੋਂਦਾ ਜਾਏ
ਪਸੀਨੇ ਉਹਦੇ ਛੁੱਟ ਗਏ ਤੇ ਨੱਕ ਮੂੰਹ ਚੋਂਦਾ ਜਾਏ

ਨਾਲੇ ਰੌਲ਼ਾ ਪਾਂਦਾ ਜਾਏ ਮੇਰਾ ਕੋਈ ਕਸੂਰ ਨਹੀਂ
ਮਹਿਲਾ ਸਾਡਾ ਇਕ ਏ ਤੇ ਘਰ ਸਾਡਾ ਦੂਰ ਨਹੀਂ

ਸਿਪਾਹੀ ਨੂੰ ਯਾਰ ਕਹਿਣ ਜੱਜ ਤੇਰੇ ਥੱਲੇ ਏ
ਰੌਣਾ ਹਨ ਕਿਉਂ ਐਂ ਇਹ ਤੇਰੀ ਬੱਲੇ ਬੱਲੇ ਏ

ਰੌਣਾ ਮੈਂ ਇਸ ਲਈ ਆਂ ਜੇ ਇਹ ਪਲ਼ਟਾ ਖਾ ਗਿਆ
ਫ਼ਿਰ ਕੀ ਬਣੇ ਦਾ ਜੇ ਜੱਜ ਉੱਤੇ ਆ ਗਿਆ

ਕਿਹਦੀ ਹਨ ਡੁੱਬਦੀ ਏ ਕਿਹਦਾ ਬੇੜਾ ਪਾਰ ਏ
ਮੇਰੀਆਂ ਖ਼ਿਆਲਾਂ ਵਿਚ ਸਾਰਿਆਂ ਦੀ ਹਾਰ ਏ

ਲਗਦਾ ਏ ਦੋਵਾਂ ਨੂੰ ਇਹ ਇਕ ਗੱਲ ਭੁੱਲ ਗਈ ਏ
ਰੱਸੀ ਜਿਹੜੀ ਰੱਬ ਦੀ ਸੀ ਗਲੇ ਵਿਚੋਂ ਖੁੱਲ ਗਈ ਏ

ਕਿੱਦਾ ਅੱਜ ਕਦੇ ਅੱਗੇ ਕੀ ਗਿਲਾ ਕਰਨਾ
ਕੱਪੜਾ ਈ ਛੋਟਾ ਹੋਵੇ ਕੱਥ ਕੱਥ ਧਰਨਾ

ਸਾਡੇ ਟੀ ਵੀ ਸਾਡਾ ਇਹ ਤਮਾਸ਼ਾ ਰੋਜ਼ ਦੱਸਦੇ
ਮੇਰੇ ਜਏ ਰੌਣ ਤੇ ਗਵਾਂਢੀ ਸਾਡੇ ਹੱਸਦੇ

ਗਵਾਂਢੀਆਂ ਨੂੰ ਯਾ ਰੱਬਾ ਐਖ਼ੋ ਜਈ ਫ਼ੌਜ ਲੱਭੇ
ਆਪਣੀਆਂ ਜੱਜਾਂ ਦੇ ਉਹ ਉਸੇ ਤਰ੍ਹਾਂ ਵੱਟ ਕੱਢੇ

ਕਾਨੂੰਨ ਦੀਆਂ ਹਰ ਪਾਸੇ ਹੋ ਜਾਣ ਬਾਰਸ਼ਾਂ
ਫ਼ੌਜੀਆਂ ਦੇ ਜੁੱਸੇ ਤੂੰ ਵੀ ਮੁੱਕ ਜਾਣ ਖ਼ਾਰਿਸ਼ਾਂ

ਜੱਜ ਤੇ ਸਿਪਾਹੀ ਦੋਵੇਂ ਭਾਈ ਭਾਈ ਹੋ ਜਾਣ
ਫ਼ਿਰ ਭੰਨਵੀਂ ਦੋਨੋਂ ਇੱਕ ਮੰਜੀ ਅਤੇ ਸੋ ਜਾਣ

ਹਵਾਲਾ: ਇਸ ਢਬ ਸੇ, ਸ਼ਰੀਫ਼ ਖ਼ਾਲਿਦ; ਸਫ਼ਾ 175 ( ਹਵਾਲਾ ਵੇਖੋ )