ਖੇਲ ਤਮਾਸ਼ਾ ਕਿਵੇਂ ਕਰੀਏ

ਖੇਲ ਤਮਾਸ਼ਾ ਕਿਵੇਂ ਕਰੀਏ
ਇਸ ਤੇ ਦਾਵਾ ਕਿਵੇਂ ਕਰੀਏ

ਲਾਲ਼ ਸਿਆਹੀ ਮਿਟ ਨਾ ਸਕਦੀ
ਪੁੱਤਰ ਸਾਵਾ ਕਿਵੇਂ ਕਰੀਏ

ਡੀਨਗੀ ਚਾਲ ਏ ਸਿੱਧੀ ਕਰਨੀ
ਬੋਲ ਭਰਾਵਾ ਕਿਵੇਂ ਕਰੀਏ

ਸ਼ਿਅਰ ਤੇਰਾ ਨਾ ਪੱਲੇ ਪੈਂਦਾ
ਵਾਹ ਵਾਹ ਸ਼ਾਵਾ ਕਿਵੇਂ ਕਰੀਏ

ਬੇਦਰਦਾਂ ਦੀ ਦੁਨੀਆ ਸਾਰੀ
ਦਰਦ ਮਿਟਾਵਾ ਕਿਵੇਂ ਕਰੀਏ

ਵਿਕ ਗਏ ਡੰਗਰ ਖੇਤ ਮੁਨੱਵਰ
ਸਬਜ਼ ਗੁਤਾਵਾ ਕਿਵੇਂ ਕਰੀਏ